ਕਵੀ ਅਜੀਤ ਸਿੰਘ ਮਠਾਰੂ ਦੀ ਪਤਨੀ ਅਤੇ ਅਹੀਰ ਹੁਸ਼ਿਆਰਪੁਰੀ ਦਾ ਸਦੀਵੀ ਵਿਛੋੜਾ

ਕਵੀ ਅਜੀਤ ਸਿੰਘ ਮਠਾਰੂ ਦੀ ਪਤਨੀ
ਅਤੇ ਅਹੀਰ ਹੁਸ਼ਿਆਰਪੁਰੀ ਦਾ ਸਦੀਵੀ ਵਿਛੋੜਾ

ਮਸ਼ਹੂਰ ਕਵੀ ਅਹੀਰ ਹੁਸ਼ਿਆਰਪੁਰੀ ਉਰਫ਼ ਦਲੀਪ ਚੰਦ ਅਹੀਰ 72 ਸਾਲ ਦੀ ਉਮਰ ਭੋਗ ਕੇ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਹ ਟੈਲੀਫੋਨ ਵਿਭਾਗ ਵਿਚੋਂ ਸਹਾਇਕ ਟੈਲੀਫੋਨ ਅਫ਼ਸਰ ਵਜੋਂ ਸੇਵਾ ਮੁਕਤ ਹੋਏ ਸਨ। ਉਹ ਕਵਿਤਾ ਕੇਂਦਰ (ਰਜਿ.) ਚੰਡੀਗੜ੍ਹ ਦੇ ਮੋਢੀ ਮੈਂਬਰਾਂ ਵਿਚੋਂ ਸਨ ਅਤੇ ਕੇਂਦਰ ਪੰਜਾਬੀ ਲੇਖਕ ਸਭਾ (ਰਜਿ.) ਦੇ ਤਿੰਨ ਦਹਾਕਿਆਂ ਤੋਂ ਮੈਂਬਰ ਸਨ। ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੋ ਦਰਜਨ ਨੇੜੇ ਸਾਂਝੀਆਂ ਕਾਵਿ ਪੁਸਤਕਾਂ ਵਿਚ ਪ੍ਰਕਾਸ਼ਤ ਹੋਇਆਂ। ਉਨ੍ਹਾਂ ਦੁਆਰਾ ਪਿਛਲੇ ਪੰਜ ਦਹਾਕੇ ਦੌਰਾਨ ਰਚੀਆਂ ਮੌਲਿਕ ਗ਼ਜ਼ਲਾਂ ਅਤੇ ਕਵਿਤਾਵਾਂ ਕਾਵਿ ਸੰਗ੍ਰਹਿ ‘ਅਦਬੀ ਚੰਗੇਰ’ ਵਿਚ ਸ਼੍ਰੌਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਵਿਸ਼ੇਸ਼ ਸਹਿਯੋਗ ਨਾਲ ਕੁਝ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਹੋਈ। ਉਹ ਪੰਜਾਬੀ ਮਾਂ ਬੋਲੀ ਲਈ ਲੜੇ ਜਾਂਦੇ ਸੰਘਰਸ਼ਾਂ ਵਿਚ ਹਮੇਸ਼ਾਂ ਅੱਗੇ ਰਹਿੰਦੇ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਕਵਿਤਾ ਕੇਂਦਰ (ਰਜਿ.) ਚੰਡੀਗੜ੍ਹ ਦੇ ਮੋਢੀ ਮੈਂਬਰ ਮਸ਼ਹੂਰ ਕਵੀ ਅਜੀਤ ਸਿੰਘ ਮਠਾਰੂ ਨੂੰ ਪਿਛਲੇ ਦਿਨੀਂ ਗਹਿਰਾ ਸਦਮਾ ਲੱਗਿਆ। ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਪ੍ਰਸਿੰਨਜੀਤ ਕੌਰ ਜੀ ਸਦੀਵੀ ਵਿਛੋੜਾ ਦੇ ਗਏ ਸਨ।

ਕਵਿਤਾ ਕੇਂਦਰ (ਰਜਿ.) ਚੰਡੀਗੜ੍ਹ ਪ੍ਰਧਾਨ ਕਰਮ ਸਿੰਘ ਵਕੀਲ ਨੇ ਅਹੀਰ ਹੁਸ਼ਿਆਰਪੁਰ ਦੇ ਸਦੀਵੀ ਵਿਛੋੜੇ ਅਤੇ ਅਜੀਤ ਸਿੰਘ ਮਠਾਰੂ ਦੀ ਪਤਨੀ ਸ਼੍ਰੀਮਤੀ ਪ੍ਰਸਿੰਨਜੀਤ ਕੌਰ ਦੇ ਸਦੀਵੀ ਵਿਛੋੜਾ ਉਤੇ ਕਵਿਤਾ ਕੇਂਦਰ (ਰਜਿ.) ਦੀ ਸਮੁੱਚੀ ਕਾਰਜਕਾਰਨੀ ਵੱਲੋ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Related posts

Leave a Reply