ਕਾਂਗਰਸ ਦੇ ਝੂਠ ਤੋਂ ਲੋਕ ਜਾਣੂ ਹੋ ਚੁੱਕੇ ਨੇ-ਵਰਿੰਦਰ ਪਰਹਾਰ

ਕਾਂਗਰਸ ਦੇ ਝੂਠ ਤੋਂ ਲੋਕ ਜਾਣੂ ਹੋ ਚੁੱਕੇ ਨੇ-ਵਰਿੰਦਰ ਪਰਹਾਰ

ਹੁਸ਼ਿਆਰਪੁਰ :  ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਂਦੇ ਪਿੰਡ ਨਾਰਾ ਵਿਖੇ ਬਸਪਾ-ਅਕਾਲੀ ਦਲ ਦੇ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਹਲਕੇ ਤੋਂ ਗੱਠਜੋੜ ਦੇ ਉਮੀਦਵਾਰ ਸ.ਵਰਿੰਦਰ ਸਿੰਘ ਪਰਹਾਰ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਨੇਤਰਪਾਲ ਕੌਰ ਪਰਹਾਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਰਿੰਦਰ ਸਿੰਘ ਪਰਹਾਰ ਤੇ ਲਾਲੀ ਬਾਜਵਾ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਵਾਅਦਾਖਿਲਾਫੀ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਤੇ ਇਸੇ ਕਾਰਨ ਹੁਣ ਇਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਦੇ ਪੂਰੇ ਹੋਣ ਦੀ ਕੋਈ ਵੀ ਆਸ ਨਹੀਂ ਹੈ ਕਿਉਂਕਿ ਇਹ ਲੋਕ ਇਕ ਵਾਰ ਫਿਰ ਝੂਠ ਬੋਲ ਰਹੇ ਹਨ।

ਪਰਹਾਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਨੇ ਵਾਰ-ਵਾਰ ਕਾਂਗਰਸ ਤੇ ਭਾਜਪਾ ਨੂੰ ਵੋਟਾਂ ਦਿੱਤੀਆਂ ਲੇਕਿਨ ਜਿੱਤਣ ਉਪਰੰਤ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਵਿਕਾਸ ਨਹੀਂ ਕੀਤਾ ਬਲਕਿ ਆਪਣੇ ਪਰਿਵਾਰਾਂ ਤੇ ਮਦਦਗਾਰਾਂ ਦਾ ਹੀ ਵਿਕਾਸ ਕੀਤਾ ਜੋ ਕਿ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਬਸਪਾ-ਅਕਾਲੀ ਗੱਠਜੋੜ ਵੱਲੋਂ ਜੋ ਵਾਅਦੇ ਕੀਤੇ ਗਏ ਹਨ ਉਹ ਇਕ-ਇਕ ਕਰਕੇ ਪੂਰੇ ਕੀਤੇ ਜਾਣਗੇ। ਇਸ ਮੌਕੇ ਹਰਭਜਨ ਸਿੰਘ ਮੱਟੀ ਦਿਹਾਤੀ ਮੰਡਲ ਪ੍ਰਧਾਨ, ਰਾਜਨ, ਰਛਪਾਲ ਸਿੰਘ, ਰਵੀ ਥੱਥਲਾ ਸੈਕਟਰ ਪ੍ਰਧਾਨ ਬਸਪਾ, ਸੁਮਿੱਤਰ ਸਿੰਘ ਸੀਕਰੀ, ਬਿੰਦਰ ਸਰੋਆ, ਹਰਜਿੰਦਰ ਸਿੰਘ ਰੀਹਲ, ਦਲਜੀਤ ਰਾਏ, ਡਾਕਟਰ ਰਤਨ, ਸੁਖਦੇਵ ਬਿੱਟਾ, ਪ੍ਰਭਪਾਲ ਬਾਜਵਾ, ਕੁਲਦੀਪ ਸਿੰਘ ਬਜਵਾੜਾ, ਰਣਧੀਰ ਭਾਰਜ ਆਦਿ ਵੀ ਹਾਜਰ ਸਨ।

Related posts

Leave a Reply