ਕਾਰ ਸਵਾਰ ਲੁਟੇਰੇ ਪਿਸਤੌਲ ਦੀ ਜ਼ੋਰ ‘ਤੇ ਪੈਟਰੋਲ ਪੰਪ ਦੇ ਦਫ਼ਤਰ ‘ਚੋਂ ਨਕਦੀ ਤੇ ਸੁਰੱਖਿਆ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਫ਼ਰਾਰ

ਪਟਿਆਲਾ :ਇਥੇ ਸਥਿਤ ਇਕ ਪੈਟਰੋਲ ਪੰਪ ‘ਤੇ ਤੜਕੇ ਸਵੇਰੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਇਨੋਵਾ ਕਾਰ ਸਵਾਰ ਲੁਟੇਰੇ ਪਿਸਤੌਲ ਦੀ ਜ਼ੋਰ ‘ਤੇ ਪੰਪ ਦੇ ਦਫ਼ਤਰ ‘ਚੋਂ ਕੁਝ ਨਕਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਜਾਂਦੇ-ਜਾਂਦੇ ਲੁਟੇਰੇ ਪੰਪ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮ ਦੀ ਪਿਸਤੌਲ ਵੀ ਖੋਹ ਕੇ ਲੈ ਗਏ।

ਪੰਪ ਦੇ ਸੁਰੱਖਿਆ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਵਾ ਦੋ ਵਜੇ ਇਨੋਵਾ ਕਾਰ ‘ਤੇ ਸੱਤ-ਅੱਠ ਵਿਅਕਤੀ ਆਏ। ਉਨ੍ਹਾਂ ਪਹਿਲਾਂ ਪੈਟਰੋਲ ਪਾਉਣ ਲਈ ਕਿਹਾ। ਦੇਖਦੇ ਹੀ ਦੇਖਦੇ ਕਾਰ ਸਵਾਰ ਵਿਅਕਤੀ ਬਾਹਰ ਆਏ ਅਤੇ ਪਿਸਤੌਲ ਦਿਖਾਉਂਦਿਆਂ ਦਫ਼ਤਰ ‘ਚ ਦਾਖ਼ਲ ਹੋ ਗਏ। ਲੁਟੇਰਿਆਂ ਵੱਲੋਂ ਪੰਪ ‘ਤੇ ਮੌਜੂਦ ਦੋ ਮੁਲਾਜ਼ਮਾਂ ਦੀ ਕੁੱਟਮਾਰ ਕਰਦਿਆਂ ਦਫ਼ਤਰ ਵਿਚ ਪਏ ਕੁਝ ਨਕਦੀ ਅਤੇ ਇਕ ਦਰਾਜ਼ ਕਾਰ ਵਿੱਚ ਲੱਦ ਕੇ ਲੈ ਗਏ।

ਸੁਖਦੇਵ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੇ ਕੋਲ ਪਿਸਤੌਲ ਵੀ ਸੀ ਜਿਨ੍ਹਾਂ ਨੇ ਆਉਂਦੇ ਸਾਰ ਪਹਿਲਾਂ ਸੁਖਦੇਵ ਦੀ ਪਿਸਤੌਲ ਖੋਹ ਲਈ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਸਾਰੀ ਵਾਰਦਾਤ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

Leave a Reply