ਕਿਸਾਨਾਂ ਦੀਆਂ ਗੰਭੀਰ ਸਮੱਸਿਆਵਾਂ ਤੇ ਮੰਗਾਂ ਸਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ, (Ajay,Sukhwinder) : ਜਮਹੂਰੀ ਕਿਸਾਨ ਸਭਾ ਪੰਜਾਬ ਹੁਸ਼ਿਆਰਪੁਰ ਦਾ ਇੱਕ ਵਫਦ ਜਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਦੀ ਅਗਵਾਈ ਹੇਠ ਸ੍ਰੀ ਮੇਜਰ ਅਮਿਤ ਸਰੀਨ ਸਥਾਨਕ ਐਸ.ਡੀ.ਐਮ. ਹੁਸ਼ਿਆਰਪੁਰ ਨੂੰ ਮਿਿਲਆ। ਜਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਨੇ ਐਸ.ਡੀ.ਐਮ. ਹੁਸ਼ਿਆਰਪੁਰ ਨੂੰ ਮੰਗ ਪੱਤਰ ਅਨੂਸਾਰ ਕਿਸਾਨ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਵਿਸ਼ਥਾਰ ਸਹਿਤ ਜਾਣਕਾਰੀ ਦਿੰਦਿਆ ਮੰਗ ਕੀਤੀ ਕਿ ਸਥਾਨਕ ਪੱਧਰ ਦੀਆਂ ਮੰਗਾਂ ਦਾ ਨਿਪਟਾਰਾ ਆਪਣੇ ਪੱਧਰ ਤੇ ਕਰਨ ਅਤੇ ਸਰਕਾਰ ਪੱਧਰ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਪੁਰਜੋਰ ਸਿਫਾਰਸ਼ਾਂ ਸਹਿਤ ਭੇਜਿਆ ਜਾਵੇ।

 

ਉਨ੍ਹਾਂ ਕਿਸਾਨਾਂ ਦੀ ਮੁੱਖ ਮੰਗਾਂ ਜਿਵੇ ਕਿ ਕਿਸਾਨਾਂ ਦੀਆਂ ਸਮੂੰਹ ਫਸਲਾਂ (ਬਾਸਮਤੀਸਮੇਤ) ਦੇ ਭਾਅ ਸਵਾਮੀ ਨਾਥਨ ਕਮਿਸ਼ਨ ਵਲੋਂ ਸੁਝਾਏ ਫਾਰਮੂਲੇ ਸੀ-2 ਅਨੂਸਾਰ ਦਿੱਤੇ ਜਾਣ, 10 ਏਕੜ ਤੱਕ ਦੇ ਕਿਸਾਨਾਂ ਦੇ ਸਮੁੱਚੇ ਕਰਜੇ ਮਾਫ ਕੀਤੇ ਜਾਣ ਅਤੇ ਅੱਗੋਂ ਤੋਂ ਇੰਨ੍ਹਾਂ ਨੂੰ ਕਰਜੇ ਬਿਨਾਂ ਵਿਆਜ ਦਿੱਤੇ ਜਾਣ, ਕੇਂਦਰ ਸਰਕਾਰ ਵਲੋਂ ਡੀਜਲ ਦਾ ਵਧਾਇਆ ਰੇਟ ਤੁਰੰਤ ਵਾਪਿਸ ਲਿਆ ਜਾਵੇ ਅਤੇ ਕਿਸਾਨਾਂ ਨੂੰ ਡੀਜਲ ਅੱਧੇ ਰੇਟ ਤੇ ਦਿੱਤਾ ਜਾਵੇ।

ਪੰਜਾਬ ਦੀਆਂ ਖੰਡ ਮਿੱਲਾਂ ਵੱਲ ਗੰਨਾਂ ਉਤਪਾਦਕਾਂ ਦਾ ਹਜਾਰਾਂ ਕਰੋੜ ਰੁਪਏ ਤੋਂ ਉਪਰ ਪਈ ਬਕਾਇਆ ਰਕਮ ਦਾ ਹੈ ਬਿਨਾਂ ਦੇਰੀ ਤੁਰੰਤ ਅਦਾਇਗੀ ਕਰਵਾਈ ਜਾਵੇ, ਸਾਰੀਆਂ ਖੰਡ ਮਿੱਲਾਂ ‘ਚ ਚੁਕੰਦਰ ਤੋਂ ਖੰਡ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਚੁਕੰਦਰ ਦੀ ਕੀਮਤ ਗੰਨੇ ਬਰਾਬਰ ਕੀਤੀ ਜਾਵੇ, ਪੰਜਾਬ ਵਿੱਚ ਭਾਰੀ ਬਾਰਸ਼ਾਂ ਤੇ ਹੜ੍ਹਾਂ ਨਾਲ ਫਸਲਾਂ ਦੇ ਹੋਏ ਖਰਾਬੇ ਦਾ ਖੇਤ ਨੂੰ ਇਕਾਈ ਮੰਨ ਕੇ ਪੂਰਾ ਪੂਰਾ ਮੁਆਵਜਾ ਦਿੱਤਾ ਜਾਵੇ, ਕੰਢੀ ਖੇਤਰ ਅਤੇ ਬਾਰਡਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ, ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਅਤੇ ਡਾ: ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਸਮੇਤ ਕਈ ਕਿਸਾਨਾਂ-ਅਬਾਦਕਾਰਾਂ ਵਿਰੁੱਧ ਨਜਾਇਜ ਕੇਸ ਰੱਦ ਕੀਤੇ ਜਾਣ, ਅਵਾਰਾ ਜਾਨਵਰਾਂ ਦਾ ਯੋਗ ਤੇ ਸਥਾਈ ਹੱਲ ਕੀਤੇ ਜਾਣ ਦੀ ਮੰਗ ਕੀਤੀ।

ਇਸ ਮੌਕੇ ਜਨਰਲ ਸਕੱਤਰ ਤੋਂ ਇਲਾਵਾ ਡਾ: ਸੁੱਖਦੇਵ ਸਿੰਘ ਢਿਲੋਂ, ਹਰਜਾਪ ਸਿੰਘ ਬੁਲੋਵਾਲ, ਡਾ: ਤਰਲੋਚਨ ਸਿੰਘ, ਗੁਰਸ਼ਰਨ ਸਿੰਘ, ਬਲਵੀਰ ਸਿੰਘ ਸੈਣੀ, ਤਰਸੇਮ ਲਾਲ ਹਰਿਆਣਾ, ਗੁਰਦੇਵ ਦੱਤ ਅਤੇ ਬਲਵਿੰਦਰ ਸਿੰਘ ਗਿੱਲ ਆਦਿ ਸ਼ਾਮਲ ਸਨ।

 

Related posts

Leave a Reply