ਕੇ.ਐੱਮ.ਐਸ ਕਾਲਜ ਵਿਖੇ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਜੀ ਦੇ 130ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੈਡੀਕਲ ਸਾਇੰਸ ਵਿਭਾਗ ਦਾ ਕੀਤਾ ਜਾ ਰਿਹਾ ਨਿਰਮਾਣ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਮੀਟਿੰਗ ਦੌਰਾਨ ਚੇਅਰਮੈਨ ਚੌ. ਕੁਮਾਰ ਸੈਣੀ, ਰਿਟਾਇਰ ਪ੍ਰਿੰ.ਸਤੀਸ਼ ਕਾਲੀਆ, ਪ੍ਰਿੰ.ਡਾ.ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਹੋਰ ਸਟਾਫ ਮੈਂਬਰ)

ਦਸੂਹਾ 19 ਅਪ੍ਰੈਲ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਚੌ. ਕੁਮਾਰ ਸੈਣੀ ਨੇ ਸੁਸਾਇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇ.ਐੱਮ.ਐਸ ਕਾਲਜ ਵਿਖੇ ਮੈਡੀਕਲ ਸਾਇੰਸ ਦਾ ਵਿਭਾਗ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦਾ ਨਾਮ ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਉਹਨਾਂ ਦੀ 130ਵੀਂ ਜਨਮ ਸ਼ਤਾਬਦੀ ਉਪਰੰਤ ਰੱਖਿਆ ਜਾਵੇਗਾ। ਕਾਲਜ ਮੈਨੇਜ਼ਮੈਂਟ ਵੱਲੋਂ ਇਸ ਵਿਭਾਗ ਵਿੱਚ ਬੈਚਲਰ ਆਫ ਸਾਇੰਸ (ਮੈਡੀਕਲ ਲੈਬ ਸਾਇੰਸ) ਦੇ 3 ਸਾਲਾਂ ਡਿਗਰੀ ਪ੍ਰੋਗਰਾਮ ਦੇ ਨਾਲ-ਨਾਲ 2 ਸਾਲਾਂ ਮਾਸਟਰ ਆਫ ਸਾਇੰਸ (ਮਾਈਕਰੋ ਬਾਇਓਲੋਜੀ) ਦਾ ਕੋਰਸ ਕਰਵਾਇਆ ਜਾਵੇਗਾ। ਇਹ ਦੋਵੇਂ ਕੋਰਸ ਸਮਾਜ ਅਤੇ ਇਲਾਕੇ ਦੀ ਮੰਗ ਨੂੰ ਦੇਖਦੇ ਹੋਏ ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਦੇ ਸੁਝਾਵਾਂ ਮੁਤਾਬਿਕ ਸ਼ੁਰੂ ਕੀਤੇ ਜਾ ਰਹੇ ਹਨ। ਇਸ ਡਾ. ਭੀਮ ਰਾਓ ਅੰਬੇਦਕਰ ਮੈਡੀਕਲ ਸਾਇੰਸ ਵਿਭਾਗ ਵਿੱਚ 2 ਅਤਿ ਆਧੁਨਿਕ ਮੈਡੀਕਲ ਲੈਬਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕੋਵਿਡ-19 ਦੀ ਮਹਾਂਮਾਰੀ ਵਿੱਚ ਵੀ ਕਾਲਜ ਆਪਣੇ ਤਰੱਕੀ ਅਤੇ ਨਿਰਮਾਣ ਪ੍ਰੋਗਰਾਮ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੌਕੇ ਤੇ ਕਾਲਜ ਟਰੱਸਟੀ ਰਿਟਾ. ਪ੍ਰਿੰਸੀਪਲ ਸਤੀਸ਼ ਕਾਲੀਆ ਅਤੇ ਕਾਲਜ ਦੇ ਐਚ.ਓ.ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ ਪਿੰਕੀ, ਲਖਵਿੰਦਰ ਕੌਰ ਬੇਬੀ ਅਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।

Related posts

Leave a Reply