ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਪ੍ਰਤੀਭਾਵਾਨ ਵਿਦਿਆਰਥੀਆਂ ਨੇ ਐਸ ਓ ਐਫ ਨੈਸ਼ਨਲ ਅੰਗ੍ਰੇਜ਼ੀ ਅਤੇ ਸਾਇੰਸ ਦੀ ਪ੍ਰੀਖਿਆ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਤਰਰਾਸ਼ਟਰੀ ਪੱਧਰ ਤੇ ਚੌਥੀ ਜਮਾਤ ਦੀ ਨਵਰੀਤ ਮਲਹੋਤਰਾ ਨੇ ਨੌਵਾਂ ਰੈਂਕ ਅਤੇ ਤੀਸਰੀ ਜਮਾਤ ਦੇ ਰਾਜਵੀਰ ਬੱਧਣ ਅਤੇ ਗੁਰਮਨਪ੍ਰੀਤ ਕੌਰ ਨੇ ਲੜੀਵਾਰ 11ਵਾਂ ਅਤੇ 14ਵਾਂ ਰੈਂਕ ਪੱਧਰ ਤੇ ਪ੍ਰਾਪਤ ਕੀਤਾ

ਦਸੂਹਾ 30 ਮਾਰਚ(ਚੌਧਰੀ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਪ੍ਰੀਖਿਆਂਵਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦਾ ਉਦਾਹਰਨ ਓਲੰਪਿਯਾਡ ਦੀ ਪ੍ਰੀਖਿਆ ਦਾ ਨਤੀਜਾ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਐਸ ਓ ਐਫ ਦੀ ਅੰਗ੍ਰੇਜ਼ੀ ਅਤੇ ਸਾਇੰਸ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਕੂਲ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ।

ਅੰਗ੍ਰੇਜ਼ੀ ਓਲੰਪਿਯਾਡ ਦੀ ਪ੍ਰੀਖਿਆ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਚੌਥੀ ਜਮਾਤ ਦੀ ਨਵਰੀਤ ਮਲਹੋਤਰਾ ਨੇ ਸ਼ਾਨਦਾਰ ਪਰਦਰਸ਼ਨ ਕਰਕੇ ਨਗਦ ਇਨਾਮ ਦੇ ਨਾਲ-ਨਾਲ ਜ਼ੋਨਲ ਬਰਾਂਜ਼ ਮੈਡਲ ਅਤੇ ਸਰਟੀਫਿਕੇਟ ਵੀ ਪ੍ਰਾਪਤ ਕੀਤਾ।

ਸਾਇੰਸ ਓਲੰਪਿਯਾਡ ਦੀ ਪ੍ਰੀਖਿਆ ਵਿੱਚ ਰਾਜਵੀਰ ਬੱਧਣ ਨੇ ਅੰਤਰਰਾਸ਼ਟਰੀ ਪੱਧਰ ਤੇ 11ਵਾਂ ਰੈਂਕ ਅਤੇ ਗੁਰਮਨਪ੍ਰੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ਤੇ 14ਵਾਂ ਰੈਂਕ ਪ੍ਰਾਪਤ ਕਰਨ ਦੇ ਨਾਲ-ਨਾਲ ਨਗਦ ਪੁਰਸਕਾਰ,ਡਿਸਟਿੰਕਸ਼ਨ ਸਰਟੀਫਿਕੇਟ ਅਤੇ ਮੈਡਲ ਵੀ ਪ੍ਰਾਪਤ ਕੀਤਾ।



ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦੀ ਇਸ ਉਪਲੱਬਧੀ ਤੇ ਸਕੂਲ ਦਾ ਵੀ ਧੰਨਵਾਦ ਪ੍ਰਗਟ ਕੀਤਾ ਜਿੱਥੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵੀ ਅੱਗੇ ਜਾਣ ਦਾ ਮੌਕਾ ਮਿਲ ਰਿਹਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਿਆਂ ਪ੍ਰੀਖਿਆਵਾਂ ਭਵਿੱਖ ਵਿੱਚ ਵੀ ਬਹੁਤ ਅਨੁਭਵ ਦਿੰਦੀਆਂ ਹਨ।

ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਤ ਅਰੋੜਾ ਜੀ ਨੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਆਪਣੇ ਜੀਵਨ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਅਜਿਹੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਨਾਲ ਵਾਧੂ ਗਿਆਨ ਵੀ ਹਾਸਲ ਕਰਨਾ ਚਾਹੀਦਾ ਹੈ ਕਿਉਂਕਿ ਭਵਿੱਖ ਨਿਰਮਾਣ ਵਿੱਚ ਅਜਿਹਿਆਂ ਪ੍ਰੀਖਿਆਵਾਂ ਅਹਿਮ ਭੂਮੀਕਾ ਨਿਭਾਉਂਦੀਆਂ ਹਨ।

ਇਸ ਮੌਕੇ ਵਾਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਸ਼੍ਰੀ ਕੇ. ਕੇ. ਵਾਸਲ, ਸਕੂਲ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਮੈਡਮ ਈਨਾ ਵਾਂਸਲ ਅਤੇ ਸੀ.ਈ.ਓ.ਰਾਘਵ ਵਾਸਲ ਨੇ ਵੀ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਫ਼ਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਹਮੇਸ਼ਾ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਯਤਨਸ਼ੀਲ ਰਹੇਗਾ।

Related posts

Leave a Reply