ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਮੁਲਾਜ਼ਮਾਂ ਤੋਂ ਹੋਈ 45 ਲੱਖ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਬੈਂਕ ਦਾ ਡਿਪਟੀ ਮੈਨੇਜਰ ਹੀ ਨਿਕਲਿਆ -ਡੀਆਈਜੀ ਹਰਦਿਆਲ ਸਿੰਘ ਮਾਨ

ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਮੁਲਾਜ਼ਮਾਂ ਤੋਂ ਹੋਈ ਲੁੱਟ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਬੈਂਕ ਦਾ ਡਿਪਟੀ ਮੈਨੇਜਰ ਹੀ ਨਿਕਲਿਆ -ਡੀਆਈਜੀ ਹਰਦਿਆਲ ਸਿੰਘ ਮਾਨ

ਜਲਾਲਾਬਾਦ :  12 ਮਈ ਨੂੰ ਜਲਾਲਾਬਾਦ ਦੇ ਮੁਕਤਸਰ ਰੋਡ ਉੱਤੇ ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਮੁਲਾਜ਼ਮਾਂ ਤੋਂ ਹੋਈ ਲੁੱਟ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਬੈਂਕ ਦਾ ਡਿਪਟੀ ਮੈਨੇਜਰ ਹੀ ਨਿਕਲਿਆ ।

ਉਸ ਨੇ ਆਪਣੇ ਪੁਰਾਣੇ ਜਮਾਤੀ ਤੇ ਇਕ ਹੋਰ ਸ਼ਖ਼ਸ ਨਾਲ ਮਿਲ ਕੇ ਸਾਰੀ ਯੋਜਨਾ ਵਿੱਢੀ ਸੀ। ਫਾਜ਼ਿਲਕਾ ਪੁਲਿਸ ਨੇ ਇਸ ਸਾਰੀ ਗੁੱਥੀ ਤੋਂ ਪਰਦਾ ਹਟਾਉਂਦਿਆਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਨਾਮਜ਼ਦ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ ‘ਚੋਂ 45 ਲੱਖ ਰੁਪਏ ਤੇ ਇਕ ਰਿਵਾਲਵਰ 32 ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਸ਼ਨਿਚਰਵਾਰ ਨੂੰ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਿਚ ਬੈਂਕ ਦਾ ਡਿਪਟੀ ਮੈਨੇਜਰ ਗੁਰਪ੍ਰਤਾਪ ਸਿੰਘ, ਡਾ. ਪਰਮਜੀਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ  ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਹਸਤੇ ਕੇ ਥਾਣਾ ਸਦਰ ਫਿਰੋਜ਼ਪੁਰ ਸ਼ਾਮਲ ਹਨ, ਜਿਨ੍ਹਾਂ ਵਿਚੋਂ ਦੋ ਮੁਲਜ਼ਮਾਂ ਗੁਰਪ੍ਰਤਾਪ ਸਿੰਘ ਤੇ ਡਾ. ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਜੇ ਤਕ ਫ਼ਰਾਰ ਹੈ।

ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀਆਂ ਤੋਂ 45 ਲੱਖ ਰੁਪਏ ਦੀ ਸਾਰੀ ਨਕਦੀ, ਇਕ ਰਿਵਾਲਵਰ 32 ਬੋਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ।

ਇਸ ਮੌਕੇ ਐਸਐਸਪੀ ਫਾਜ਼ਿਲਕਾ ਦੀਪਕ ਹਿਲੌਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਡਿਪਟੀ ਮੈਨੇਜਰ ਕੋਟਕ ਮਹਿੰਦਰਾ ਬੈਂਕ ਅਤੇ ਦੋਸ਼ੀ ਡਾ. ਪਰਮਜੀਤ ਸਿੰਘ ਆਪਸ ਵਿੱਚ ਕਲਾਸਮੇਟ ਹਨ ਤੇ ਪਿਛਲੇ ਵੀਹ ਸਾਲਾਂ ਦੇ ਇੱਕ-ਦੂਜੇ ਨੂੰ ਜਾਣਦੇ ਹਨ। ਇਨ੍ਹਾਂ ਨੇ ਇਕ-ਦੂਜੇ ਨਾਲ ਹਮ ਮਸ਼ਵਰਾ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ।

Related posts

Leave a Reply