ਗੁਰਦਾਸਪੁਰ ਦੇ ਗੁਰਮੀਤ ਅਤੇ ਜਸਵਿੰਦਰ ਨੇ ਹੈਮਰ ਥ੍ਰੋਰੋ ਚ ਗੋਲਡ ਮੈਡਲ ਜਿਤਿਆ , ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ

ਜਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ

 ਗੁਰਮੀਤ  ਸਿੰਘ ਨੇ ਹੈਮਰ ਥ੍ਰਰੋ 69.97 ਮੀਟਰ ਦੂਰੀ ਤੇ ਸੁੱਟ ਕੇ ਨਵਾ ਰਿਕਾਰਡ ਸਿਰਜ ਕੇ ਗੋਲਡ ਮੈਡਲ ਜਿੱਤ ਕੇ ਜਿਲ੍ਹੇ ਦਾ ਨਾ ਰੋਸਨ ਕੀਤਾ 

ਗੁਰਦਾਸਪੁਰ, 27 ਮਾਰਚ (  ਅਸ਼ਵਨੀ  ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸੀਨੀਅਰ ਐਥਲੇਟਿਕਸ ਫੈਡਰੇਸ਼ਨ ਕੱਪ ਵਿੱਚ ਗੋਲਡ ਮੈਡਲ ਜਿਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ । ਉਨ੍ਹਾਂ ਖਿਡਾਰੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਖੇਡਾਂ ਵਿੱਚ ਹੋਰ ਮੱਲਾਂ ਮਾਰਨ ਲਈ ਪੇ੍ਰਰਿਤ ਕੀਤਾ ।

​ਦੱਸਣਯੋਗ ਹੈ ਕਿ ਸੀਨੀਅਰ ਐਥਲੇਟਿਕਸ ਫੈਡਰੇਸ਼ਨ ਕੱਪ ਪਟਿਆਲਾ ਵਿਖੇ 15ਮਾਰਚ 2021 ਤੋਂ 19 ਮਾਰਚ, 2021 ਤੱਕ ਕਰਵਾਇਆ ਗਿਆ ਸੀ। ਜਿਸ ਵਿੱਚ ਗੁਰਦਾਸਪੁਰ ਦੇ ਗੁਰਮੀਤ ਸਿੰਘ ਨੇ ਹੈਮਰ ਥ੍ਰੋਰੋ 69.97 ਮੀ :ਦੂਰੀ ਤੇ ਸੁੱਟ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸ੍ਰੀ ਜਸਵਿੰਦਰ ਸਿੰਘ ਨੇ ਹੈਮਰ ਥ੍ਰਰੋ 63.22 ਮੀਟਰ ਦੂਰੀ ਤੇ ਸੁੱਟ ਕੇ  ਸਿਲਵਰ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾ ਰੋਸ਼ਨ ਕੀਤਾ।

​ਇਸ ਤਰ੍ਹਾਂ ਜਸਪ੍ਰੀਤ ਕੌਰ ਨੇ ਅੰਡਰ 18 ਵਿੱਚ 5 ਕਿਲੋਮੀਟਰ ਵਾਕ ਵਿੱਚ ਸਟੇਟ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਤਾਨੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਿਰਨ ਗਿੱਲ ਨੇ 10 ਕਿਲੋਮੀਟਰ ਵਾਕ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਜ਼ਿਲ੍ਹਾ ਸਪੋਰਟਸ ਅਫ਼ਸਰ ਸ੍ਰੀ ਸੁਖਚੈਨ ਸਿੰਘ ਅਤੇ ਸ੍ਰੀ ਮਨੋਹਰ ਸਿੰਘ ਐਥਲੇਟਿਕਸ ਕੋਚ ਹਾਜ਼ਰ ਸਨ।

Related posts

Leave a Reply