ਗੁਰੂਘਰ ਦੇ ਸੇਵਾਦਾਰ ਵੱਲੋਂ ਗ੍ਰੰਥੀ ਦਾ ਬੇਰਹਿਮੀ ਨਾਲ ਕਤਲ

ਬਰਨਾਲਾ : ਬਰਨਾਲਾ ਦੇ ਨੇੜਲੇ ਪਿੰਡ ਸੇਖਾ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਗੁਰੂਘਰ ਦੇ ਸੇਵਾਦਾਰ ਵੱਲੋਂ ਗ੍ਰੰਥੀ ‘ਤੇ ਹਮਲਾ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੀ  ਖ਼ਬਰ ਹੈ।

 ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਗ੍ਰੰਥੀ ਕੁਲਦੀਪ ਸਿੰਘ ਦੀ ਲਾਸ਼ ਕੋਠੇ ਦੁਲਟ ਹੰਡਿਆਇਆ ਕੋਲੋਂ ਲੰਘਦੇ ਰਜਵਾਹੇ ‘ਚੋਂ ਬਰਾਮਦ ਕੀਤੀ ਜਿਸ ਨੂੰ ਸਿਵਲ ਹਸਪਤਾਲ ਦੀ ਦੇਹ ਸੰਭਾਲ ਘਰ ਵਿਚ ਸੰਭਾਲ ਕੇ ਕਾਨੂੰਨੀ ਕਾਰਵਾਈ ਲਈ ਰੱਖਿਆ ਗਿਆ ਹੈ।

 ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਕਰੀਬ ਤੀਹ ਵਰ੍ਹੇ ਪਹਿਲਾਂ ਕੁਲਦੀਪ ਸਿੰਘ ਪਿੰਡ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀ ਪਰ ਕੁਝ ਦਿਨ ਪਹਿਲਾਂ ਉਹ ਆਪਣੇ ਪਿਤਾ ਦੀ ਮੌਤ ਕਾਰਨ ਪਿੰਡ ਆਇਆ ਹੋਇਆ ਸੀ।

Related posts

Leave a Reply