ਗੁੱਜਰ ਸਮੁਦਾਏ ਬਾਰੇ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਝੂਠੀਆਂ ਹਨ—ਡਿਪਟੀ ਕਮਿਸ਼ਨਰ

ਗੁੱਜਰ ਸਮੁਦਾਏ ਬਾਰੇ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਝੂਠੀਆਂ ਹਨ—ਡਿਪਟੀ ਕਮਿਸ਼ਨਰ
ਅੋਖੀ ਘੜ•ੀ ਵਿੱਚ ਅਫਵਾਹਾਂ ਤੇ ਵਿਸਵਾਸ ਨਾ ਕਰੋ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿਓ

ਪਠਾਨਕੋਟ, 5 ਅਪ੍ਰੈਲ (RAJINDER RAJAN BUREAU CHIEF)      ਕਰੋਨਾ ਵਾਇਰਸ (ਕੋਵਿਡ-19) ਦੇ ਚਲਦਿਆਂ ਜਿਲ•ਾ ਪਠਾਨਕੋਟ ਵਿੱਚ ਪਿਛਲੇ ਦਿਨ•ਾਂ ਤੋਂ ਅਜਿਹੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਜਿਲ•ਾ ਪਠਾਨਕੋਟ ਵਿੱਚ ਗੁੱਜਰ ਸਮੂਦਾਏ ਜੋ ਕਿ ਦੁੱਧ ਦਾ ਕੰਮ ਕਰਦੇ ਹਨ ਉਹ ਦੁੱਧ ਵਿੱਚ ਕੂਝ ਪਾਉਂਦੇ ਹਨ ਜਾਂ ਕੂਝ ਹੋਰ ਕਰਦੇ ਹਨ ਅਜਿਹਾ ਕੂਝ ਵੀ ਨਹੀਂ ਹੈ। ਇਹ ਪ੍ਰਗਟਾਵਾਂ ਸ. ਗ੍ਰੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ ਕਿ ਗੂਜਰ ਸਮੁਦਾਏ ਜੋ ਕਿ ਲੰਮੇ ਸਮੇਂ ਤੋਂ ਜਿਲ•ਾ ਪਠਾਨਕੋਟ ਵਿੱਚ ਦੁੱਧ ਦਾ ਕੰਮ ਕਰਦੇ ਹਨ ਅਤੇ ਅਜਿਹੀਆਂ ਝੁਠੀਆਂ ਅਫਵਾਹਾਂ ਦੇ ਨਾਲ ਇਨ•ਾਂ ਲੋਕਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਉਨ•ਾਂ ਨੂੰ ਗੁਜਰ ਸਮੁਦਾਏ ਦੇ ਲੋਕਾਂ ਦਾ ਇੱਕ ਸਮੂਹ ਮਿਲਿਆ ਹੈ ਅਤੇ ਇਸ ਤਰ•ਾਂ ਦੀਆਂ ਅਫਵਾਹਾਂ ਕਾਰਨ ਉਨ•ਾਂ ਦਾ ਜਨ ਜੀਵਨ ਕਿਸ ਤਰ•ਾ ਪ੍ਰਭਾਵਿਤ ਹੋ ਸਕਦਾ ਹੈ ਇਸ ਬਾਰੇ ਦੱਸਿਆ। ਉਨ•ਾਂ ਕਿਹਾ ਕਿ ਅਜਿਹਾ ਕੂਝ ਵੀ ਨਹੀਂ ਹੈ ਇਸ ਸਮੇਂ ਪੂਰੀ ਦੁਨੀਆਂ ਕਰੋਨਾ ਵਾਈਰਸ ਦੇ ਕਹਿਰ ਨਾਲ ਲੜ ਰਹੀ ਹੈ ਅਤੇ ਅਜਿਹੀਆਂ ਝੂਠੀਆਂ ਅਫਵਾਹਾਂ ਬਹੁਤ ਸਾਰੇ ਲੋਕਾਂ ਦਾ ਜੀਵਨ ਪ੍ਰਭਾਵਿਤ ਕਰ ਸਕਦੀਆਂ ਹਨ। ਉਨ•ਾਂ ਕਿਹਾ ਕਿ ਬਿਨ•ਾਂ ਕਿਸੇ ਸਚਾਈ ਦੇ ਕਿਸੇ ਬਾਰੇ ਅਜਿਹੀਆਂ ਗੱਲਾਂ ਕਰਨੀਆਂ ਉਨ•ਾਂ ਦਾ ਅਤੇ ਉਨ•ਾਂ ਦੇ ਪਰਿਵਾਰਾਂ ਦਾ ਜੀਵਨ ਪ੍ਰਭਾਵਿਤ ਕਰ ਸਕਦੀਆਂ ਹਨ। ਉਨ•ਾ ਕਿਹਾ ਕਿ ਅਜਿਹੀਆਂ ਅਫਵਾਹਾਂ ਕਰਕੇ ਗੁੱਜਰ ਸਮੂਦਾਏ ਵੱਲੋਂ ਜੋ ਦੁੱਧ ਲੋਕਾਂ ਤੱਕ ਪਹੁਚਾਇਆ ਜਾਦਾ ਹੈ ਉਹ ਖਰਾਬ ਹੋ  ਰਿਹਾ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸਵਾਸ ਨਾ ਕਰੋਂ ਅਤੇ ਅਜਿਹੀ ਅੋਖੀ ਘੜ•ੀ ਵਿੱਚ ਆਪਣੀ ਭਾਈਚਾਰਕ ਸਾਂਝ ਦਾ ਸੁਨੇਹਾ ਦਿਓ।

Related posts

Leave a Reply