ਗੌਰਮਿੰਟ ਡਿਗਰੀ ਕਾਲਜ ਜੰਮੂ ਦੇ ਪੰਜਾਬੀ ਵਿਭਾਗ ਵਲੋਂ ਪ੍ਰੋਗਰਾਮ ‘ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਅਯੋਯਿਤ

ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ 

ਜੰਮੂ (ਬਾਲਮ ਗੁਰਦਾਸਪੁਰ )

ਗੌਰਮਿੰਟ ਡਿਗਰੀ ਕਾਲਜ ਆਰ. ਐਸ . ਪੂਰਾ, ਜੰਮੂ ਨੇ ਆਪਣੇ ਪੰਜਾਬੀ ਵਿਭਾਗ ਵਲੋਂ ਇਕ ਆਫ ਲਾਈਨ ਪ੍ਰੋਗਰਾਮ ‘ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ‘ ਪ੍ਰਿੰਸੀਪਲ ਡਾਕਟਰ ਜੀ. ਐਸ. ਰਕਵਾਲ ਦੀਆਂ ਹਦਾਇਤਾਂ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਡਾਕਟਰ ਅਨੁਰਾਧਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰ. ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਸਮਾਗਮ ਵਿਚ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ ਜੰਮੂ-ਕਸ਼ਮੀਰ ਦੇ ਪ੍ਰਸਿੱਧ ਮੈਗਜ਼ੀਨ ਸ਼ੀਰਾਜ਼ਾ (ਪੰਜਾਬੀ ) ਦੇ ਸੰਪਾਦਕ ਡਾ. ਪੋਪਿੰਦਰ ਸਿੰਘ ਪਾਰਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਪੰਜਾਬੀ ਸਾਹਿਤ ਦੀ ਗੱਲ ਵਿਸਥਾਰ ਸਹਿਤ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ 400 ਸਾਲਾ ਪੂਰਵ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਦੀ ਬੋਲ ਚਾਲ ਪੰਜਾਬੀ ਭਾਸ਼ਾ ਵਿਚ ਕਰਨ ਲਈ ਕਿਹਾ ਅਤੇ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ। ਕਰੀਬ ਵੀਹ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿਸਾ ਲਿਆ। ਇਸ ਮੌਕੇ ਤਾਜ਼ਾ ਸੀ਼ਰਾਜਾ਼ ਦਾ ਅੰਕ ਵੀ ਰਿਲੀਜ਼ ਕੀਤਾ ਗਿਆ।
ਇਸ ਸਮਾਗਮ ਵਿੱਚ ਪ੍ਰੋ. ਨੀਲੂ ਗੁਪਤਾ, ਈਸ਼ਾ ਅਬਰੋਲ, ਸਵੇਤਾ ਚੌਧਰੀ ਅਤੇ ਕਿਰਨ ਪਠਾਨੀਆ ਸ਼ਾਮਲ ਸਨ। ਸਮਾਗਮ ਦੀ ਸਮਾਪਤੀ ਡਾਕਟਰ ਸ਼ੀਤਲ ਦੇਵੀ ਦੇ ਧੰਨਵਾਦੀ ਸ਼ਬਦਾਂ ਨਾਲ ਹੋਇਆ।

Related posts

Leave a Reply