ਗੜ੍ਹਦੀਵਾਲਾ ਦੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ


ਗੜ੍ਹਦੀਵਾਲਾ, 1‍4 ਜੂਨ (ਚੌਧਰੀ ) : ਅੱਜ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਹਰਮੀਤ ਸਿੰਘ ਔਲਖ ਜੁਆਇੰਟ ਸਕੱਤਰ ਪੰਜਾਬ ਕਿਸਾਨ ਸੈੱਲ ਵੱਲੋਂ ਮਮਤਾ ਰਾਣੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਲੱਗਣ ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮਮਤਾ ਰਾਣੀ ਦੀ ਪ੍ਰੇਰਨਾ ਸਦਕਾ ਹਰਮੀਤ ਸਿੰਘ ਔਲਖ ਤੇ ਪਿ੍ੰਸ ਸਲੇਮਪੁਰ ਦੀ ਅਗਵਾਈ ਹੇਠ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਲ ਹੋਏ ਪਰਿਵਾਰਾਂ ਨੇ ਦੱਸਿਆ ਕਿ ਅਸੀਂ ਕੇਜਰੀਵਾਲ ਦੀਆਂ ਨੀਤੀਆਂ ਤੋਂ ਕਾਫੀ ਪ੍ਰਭਾਵਤ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ, ਜਿਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਬਣੇ। ਮਮਤਾ ਰਾਣੀ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਆਉਣ ਤੇ ਲੋਕਾਂ ਨਾਲ ਕੀਤਾ ਹੋਇਆ ਹਰ ਵਾਦਾ ਸਰਕਾਰ ਪੂਰਾ ਕਰੇਗੀ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਵਤੰਤਰ ਕੁਮਾਰ ਬੰਟੀ ਟਰੇਡ ਵਿੰਗ ਜ਼ਿਲਾ ਜੁਆਇੰਟ ਸਕੱਤਰ ਯੂਥ ਬਲਾਕ ਆਗੂ ਗੁਰਮੁੱਖ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰਪਾਲ, ਬਬਲਾ ਸੈਣੀ, ਰੋਹਿਤ ਕੁਮਾਰ, ਤਰਨਜੀਤ ਦਿਓਲ, ਸਿਮਰਨ ਦਿਓਲ, ਰਾਮ, ਨੀਤੂ, ਬਿੰਦਰ, ਬੀਰੋ, ਨੰਦਾ, ਕਾਂਤਾ ਦੇਵੀ, ਕੁਲਵਿੰਦਰ, ਕਨ੍ਹੱਈਆ ਲਾਲ, ਅਸ਼ਵਨੀ ਕੁਮਾਰ, ਤੋਖੀ, ਤਨੂੰ, ਬਲਵਿੰਦਰ ਕੌਰ, ਬਿੱਟੂ, ਤਿ੍ਪਤਾ ਦੇਵੀ ਆਦਿ ਮੌਜੂਦ ਸਨ।

Related posts

Leave a Reply