ਗੜ੍ਹਦੀਵਾਲਾ ਦੇ ਪਿੰਡ ਡੱਫਰ ਦੇ ਵਸਨੀਕ ਕਾਮਰੇਡ ਸੰਤੋਖ ਸਿੰਘ ਨਹੀਂ ਰਹੇ

ਗੜਦੀਵਾਲਾ 25 ਅਪ੍ਰੈਲ (ਚੌਧਰੀ) : ਕਾਮਰੇਡ ਸੰਤੋਖ ਸਿੰਘ ਡੱਫਰ ਜਿਨ੍ਹਾਂ ਨੂੰ ਪਿਛਲੀ ਰਾਤ ਡੇਢ ਵਜੇ ਮੇਜਰ ਹਾਰਟ ਅਟੈਕ ਨਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹ 48 ਵਰਿਆਂ ਦੇ ਸਨ। ਉਹ ਪਾਰਟੀ ਦੇ ਨਿਧੜਕ ਸਿਪਾਹੀ ਸਨ। ਉਹ ਹੁਣ ਕਿਸਾਨ ਸੰਘਰਸ਼ ਵਿੱਚ ਦਿੱਲੀ ਵੀ ਜਾ ਕੇ ਆਏ ਤੇ ਮਾਨਸਰ ਟੌਲ ਪਲਾਜ਼ਾ ਤੇ ਦਸੂਹਾ ਜੀਓ ਦਫ਼ਤਰ ਮੂਹਰੇ ਹਰ ਧਰਨਿਆਂ ਵਿਚ ਅਕਸਰ ਹੀ ਹਾਜ਼ਰੀ ਲਾਉਂਦੇ ਰਹਿੰਦੇ ਸਨ। ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੱਜ ਹੀ ਉਨ੍ਹਾਂ ਦੇ ਜੱਦੀ ਪਿੰਡ ਡੱਫਰ ਵਿਖੇ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਤੇ ਝੰਡਾ ਪਾਉਣ ਦੀ ਰਸਮ ਕਾਮਰੇਡ ਚਰਨਜੀਤ ਸਿੰਘ ਚਠਿਆਲ,ਹਰਬੰਸ ਸਿੰਘ ਤੂਤ ਸ਼ਿਵ ਸਿੰਘ ਚੈਂਚਲ ਸਿੰਘ ਚਰਨ ਸਿੰਘ,ਰਣਜੀਤ ਸਿੰਘ,ਗੁਰਦੀਪ ਸਿੰਘ ਡੱਫਰ,ਸ਼ੰਕਰ ਸਿੰਘ,ਤਰਸੇਮ ਸਿੰਘ ਨੇ ਅਦਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਸੀਪੀਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ,ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਸੁਭਾਸ਼ ਮੱਟੂ,ਖੇਤ ਮਜ਼ਦੂਰ ਯੂਨੀਅਨ ਆਗੂ ਕਾਮਰੇਡ ਗੁਰਮੇਸ਼ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਕੀਤਾ। ਉਨ੍ਹਾਂ ਦੀ ਅੰਤਮ ਅਰਦਾਸ 4 ਮਈ ਨੂੰ ਪਿੰਡ ਡੱਫਰ ਵਿਖੇ ਕੀਤੀ ਜਾਵੇਗੀ

Related posts

Leave a Reply