ਗੜ੍ਹਦੀਵਾਲਾ ਦੇ ਪਿੰਡ ਨੰਗਲ ਦਾਤਾ ਵਿਖੇ ਸੀਟੂ ਵੱਲੋਂ ਮਹਿਲਾ ਦਿਵਸ ਮਨਾਇਆ


ਗੜਦੀਵਾਲਾ 14 ਮਾਰਚ(ਚੌਧਰੀ) : ਇਥੋਂ ਦੇ ਪਿੰਡ ਨੰਗਲ ਦਾਤਾ ਵਿਖੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਭੱਟੀਆਂ ਦੀ ਅਗਵਾਈ ਹੇਠ ਮਹਿਲਾ ਦਿਵਸ ਮਨਾਇਆ ਗਿਆ।ਉਨ੍ਹਾਂ ਬੋਲਦਿਆਂ ਕਿਹਾ ਕਿ 73 ਸਾਲ ਹੋ ਗਏ ਆਜ਼ਾਦੀ ਆਈ ਨੂੰ ਪਰ ਔਰਤਾਂ ਦੀਆਂ ਸਮੱਸਿਆਵਾਂ ਅੱਗੇ ਨਾਲੋਂ ਹੋਰ ਵਧ ਗਈਆਂ ਹਨ।ਵਿੱਦਿਆ, ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਰੋਜ਼ਗਾਰ  ਦੀ ਗਰੰਟੀ ਅਜੇ ਤੱਕ ਨਹੀਂ ਮਿਲੀ। ਮਹਿੰਗਾਈ ਦਾ ਅਸਰ ਸਭ ਤੋਂ ਜ਼ਿਆਦਾ ਔਰਤਾਂ ਤੇ ਪੈ ਰਿਹਾ ਹੈ ,ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀ ਕੀਮਤ  ਵਧਣ ਨਾਲ ਲੋਕਾਂ ਦਾ ਕਚੂੰਮਰ ਨਿਕਲ ਰਿਹਾ ਹੈ,ਕਰੋੜਾਂ ਔਰਤਾਂ ਅੱਜ ਵੀ ਲੋੜੀਂਦੀ ਖ਼ੁਰਾਕ ਤੋਂ ਵਾਂਝੀਆਂ ਹਨ,ਭਾਜਪਾ ਦੇ ਸ਼ਾਸਤ ਪ੍ਰਦੇਸ਼ ਰਾਜਾਂ ਵਿੱਚ ਅੱਜ ਵੀ ਔਰਤਾਂਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ,ਔਰਤਾਂ ਦੇ ਖ਼ਰਾਬ ਹਰ ਰੋਜ਼ ਘਰੇਲੂ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ  ਨੋਟਬੰਦੀ ਜੀਐੱਸਟੀ  ਤੇ ਕੋਬਟ ਦੇ ਦੌਰ ਨੇ ਔਰਤਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕੀਤਾ ਹੈ।ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀ ਕੀਮਤ ਵਧਣ ਨਾਲ ਔਰਤਾਂ ਫਿਰ ਚੁੱਲ੍ਹੇ ਦੀ ਵਰਤੋਂ ਕਰ ਰਹੀਆਂ ਹਨ  ਮੋਦੀ ਸਰਕਾਰ ਨੇ ਆਮ ਲੋਕਾਂ ਨਾਲ ਝੂਠੇ ਵਾਅਦੇ ਕੀਤੇ  ਕਿਸੇ ਦੇ ਵੀ ਖਾਤੇ ਵਿੱਚ ਪੰਦਰਾਂ ਲੱਖ ਰੁਪਿਆ ਨਹੀਂ ਆਇਆ।ਦੋ ਕਰੋੜ ਪ੍ਰਤੀ ਸਾਲ ਰੁਜ਼ਗਾਰ ਕਿਸੇ ਨੂੰ ਨਹੀਂ ਮਿਲਿਆ ਮਹਿੰਗਾਈ ਤੇ ਕੰਟਰੋਲ ਸਭ ਦਾ ਸਾਥ ਸਭ ਦਾ ਵਿਕਾਸ  ਜਿਹੇ ਨਾਅਰਿਆਂ ਨਾਲ ਬੀਜੇਪੀ ਸੱਤਾ ਵਿੱਚ ਆ ਗਈ ਪਰ ਹੁਣ ਸਭ ਕੁਝ ਭੁੱਲ ਗਈ ਹੈ  ਅੱਜ ਦੇ ਇਸ ਇਕੱਠ ਵਿੱਚ ਮਨਜੀਤ ਕੌਰ, ਕੁਲਦੀਪ ਕੌਰ ਨੰਗਲ,ਗੁਰਦੀਪ ਕੌਰ,ਚੰਚਲਾ ਦੇਵੀ,ਸੁਨੀਤਾ,ਬਲਵਿੰਦਰ ਕੌਰ, ਬਲਵੀਰ ਕੌਰ,ਆਸ਼ਾ ਰਾਣੀ, ਮਿੰਦੋ, ਨੀਲਮ ਰਾਾਣੀ, ਦਰਸ਼ਨਾ ਦੇਵੀ ਆਦਿ ਸ਼ਾਮਲ ਸਨ।

Related posts

Leave a Reply