ਗੜ੍ਹਦੀਵਾਲਾ ਵਿਖੇ ਚੋਰਾਂ ਵੱਲੋਂ 2 ਦੁਕਾਨਾਂ ਦੇ ਜਿੰਦਰੇ ਤੋੜਕੇ ਨਕਦੀ ਚੋਰੀ

ਗੜ੍ਹਦੀਵਾਲਾ : ਗੜ੍ਹਦੀਵਾਲਾ ਵਿਖੇ ਮੇਨ ਰੋਡ ਨੇੜੇ  ਵਿਖੇ  ਚੋਰਾਂ ਵੱਲੋਂ 2 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨਾਂ ਦੇ ਜਿੰਦਰੇ ਤੋੜਕੇ ਨਕਦੀ ਚੋਰੀ ਕਰਨ ਦੀ  ਹੈ। ਜਾਣਕਾਰੀ ਦਿੰਦਿਆਂ ਸੁਭਾਸ਼ ਜਨਰਲ ਸਟੋਰ ਦੇ ਮਾਲਕ ਸੁਭਾਸ਼ ਕੁਮਾਰ ਤੇ ਅਤੇ ਚੀਪ ਗਾਰਮੈਂਟ ਦੇ ਮਾਲਕ ਰਿੰਪੀ ਗੁਪਤਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਚਲੇ ਗਏ.

ਜਦੋਂ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਆਏ ਤਾਂ ਵੇਖਿਆ ਤਾਂ ਚੋਰਾਂ ਵਲੋਂ ਦੁਕਾਨਾਂ ਦੇ ਸਟਰਾਂ ਦੇ ਜਿੰਦਰੇ ਤੋੜਕੇ ਗੱਲਿਆ ਦੀ ਫੋਲਾ ਫਰਾਲੀ ਕੀਤੀ ਗਈ ਸੀ। ਇਸ ਮੌਕੇ ਸੁਭਾਸ਼ ਜਨਰਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਵਲੋ ਦੁਕਾਨ ਅੰਦਰੋਂ 8 ਹਜ਼ਾਰ ਰੁਪਏ ਦੇ ਪੈਸਿਆਂ ਵਾਲੇ ਹਾਰ ਅਤੇ 2 ਹਜ਼ਾਰ ਦੀ ਨਕਦੀ ਅਤੇ ਚੀਪ ਗਾਰਮੈਟ ਦੇ ਮਾਲਕ ਅਨੁਸਾਰ ਚੋਰਾਂ ਵਲੋਂ ਦੁਕਾਨ ਚੋਂ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। 

ਦੁਕਾਨਾਂ ਦੇ ਮਾਲਕਾਂ ਨੇ ਦਸਿਆ ਕਿ ਇਸ ਸੰਬੰਧੀ ਥਾਣਾ ਗੜ੍ਹਦੀਵਾਲਾ ਵਿਖੇ ਸੂਚਿਤ ਕਰ ਦਿੱਤਾ  ਹੈ। 

Related posts

Leave a Reply