ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਪਠਾਨਕੋਟ ਨੇ ਕਰਮਚਾਰੀਆਂ ਨੂੰ ਫੇਸ ਸ਼ੀਲਡ,ਮਾਸਕ ਅਤੇ ਦਸਤਾਨੇ ਵੰਡੇ

ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਪਠਾਨਕੋਟ ਨੇ ਕਰਮਚਾਰੀਆਂ ਨੂੰ ਫੇਸ ਸ਼ੀਲਡ,ਮਾਸਕ ਅਤੇ ਦਸਤਾਨੇ ਵੰਡੇ

—- ਕੋਰਟ ਵਿੱਚ ਆਉਣ ਲਈ  ਸੋਸਲ ਡਿਸਟੈਂਸ ਅਤੇ ਮਾਸਕ  ਪਾਉਣਾ  ਲਾਜਮੀ  ਜਿਲਾ ਤੇ ਸੈਸਨ ਜੱਜ

 ਪਠਾਨਕੋਟ, 4 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )         ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ,  ਪਠਾਨਕੋਟ ਵਲੋਂ ਦੱਸਿਆ ਕਿ ਜੂਡੀਸੀਅਲ ਕੋਰਟ ਕੰਪਲੈਕਸ ਪਠਾਨਕੋਟ ਦੇ ਵਿੱਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਕਾਫੀ ਠੋਸ ਕਦਮ ਉਠਾਏ ਜਾ ਰਹੇ ਹਨ,ਇਸ ਸਬੰਧ ਵਿੱਚ ਅੱਜ 4 ਜੂਨ ਨੂੰ ਜਿਲਾ ਅਤੇ ਸ਼ੈਸਨ ਜੱਜ+ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ,  ਪਠਾਨਕੋਟ ਅਤੇ ਸ਼੍ਤਿੰਦਰਪਾਲ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ,  ਵਲੋਂ  ਜਿਲਾ ਕਚਿਹਰੀਆਂ ਦੇ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ,  ਸਫਾਈ ਕਰਮਚਾਰੀਆਂ ਅਤੇ ਸੁਰੱਖਿਆਂ ਕਰਮਚਾਰੀਆਂ ਆਦਿ ਨੂੰ  ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਚਾਓ ਲਈ ਫੇਸ ਸ਼ੀਲਡ, ਮਾਸਕ ਅਤੇ ਦਸਤਾਨੇ ਦਿੱਤੇ ਗਏ ।

  ਜਿਲਾ ਅਤੇ ਸ਼ੈਸਨ ਜੱਜ ਪਠਾਨਕੋਟ ਵਲੋਂ ਦੱਸਿਆ ਗਿਆ ਕਿ ਕੋਰਟ ਵਿੱਚ ਆਉਣ ਲਈ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਅਤੇ ਸਟਾਫ ਫਿਜਿਕਲ ਡਿਸਟੈਂਸ ਬਣਾ ਕੇ ਰੱਖਣ ਅਤੇ ਕੋਰਟ ਵਿੱਚ ਆਉਣ ਵਾਲੇ ਲੋਕਾ ਵਿੱਚ ਘੱਟੋ ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਅਤੇ ਇਸ ਦੇ ਨਾਲ ਹੀ ਕੋਰਟ ਵਿੱਚ ਸਫਾਈ ਬਣਾਈ ਰੱਖਣ ਲਈ ਵੀ ਜਰੂਰੀ ਪ੍ਰੰਬਧ ਕਿਤੇ ਗਏ ।

Related posts

Leave a Reply