ਜਨਵਾਦੀ ਇਸਤਰੀ ਵਲੋਂ ਲੋੜਵੰਦਾਂ ਦੀਆਂ ਹੱਕੀ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਭੂੰਗਾ ਨੂੰ ਸੌਂਪਿਆਂ ਮੰਗ ਪੱਤਰ

ਜਨਵਾਦੀ ਇਸਤਰੀ ਵਲੋਂ ਲੋੜਵੰਦਾਂ ਦੀਆਂ ਹੱਕੀ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਭੂੰਗਾ ਨੂੰ ਸੌਂਪਿਆਂ ਮੰਗ ਪੱਤਰ


ਗੜ੍ਹਦੀਵਾਲਾ 4 ਜੂਨ ( ਲਾਲਜੀ ਚੌਧਰੀ / ਪੀ. ਕੇ ) : ਜਨਵਾਦੀ ਇਸਤਰੀ ਸਭਾ ਪੰਜਾਬ ਬਲਾਕ ਭੂੰਗਾ ਜਿਲ੍ਹਾ ਹੁਸਿਆਰਪੁਰ ਵਲੋਂ ਵਾਈਸ ਪ੍ਰਧਾਨ ਕਮਲੇਸ਼ ਕੌਰ ਧੂਤ ਦੀ ਅਗਵਾਈ ਹੇਠ ਗਰੀਬ ਤੇ ਲੋੜਵੰਦਾਂ ਦੀਆਂ ਹੱਕੀ ਮੰਗਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਭੂੰਗਾ ਰਾਹੀ ਰੀਡਰ ਜੋਗਿੰਦਰ ਪਾਲ ਨੂੰ ਭੇਂਟ ਕੀਤਾ ਗਿਆ।

ਜਿਸ ਵਿੱਚ ਮੰਗ ਕੀਤੀ ਕਿ ਆਮਦਨ ਕਰ ਦੇ ਘੇਰੇ ਤੀ ਬਾਹਰ ਰਹਿੰਦੇ ਲੋਕਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ 7500/ਰੁਪਏ ਅਗਲੇ ਛੇ ਮਹੀਨਿਆ ਲਈ ਹਰੇਕ ਮਹੀਨੇ ਪਾਏ ਜਾਣ, ਲੋੜਵੰਦ ਪਰਿਵਾਰਾਂ ਨੂੰ ਹਰੇਕ ਮਹੀਨੇ 10 ਕਿੱਲੋ ਪ੍ਰਤੀ ਵਿਅਕਤੀ ਅਨਾਜ਼ ਦਿੱਤਾ ਜਾਵੇ, ਪਬਲਿਕ ਵੰਡ ਪ੍ਰਣਾਲੀ ਰਾਹੀ ਸਾਰੀਆ ਘਰੇਲੂ ਜਰੂਰੀ ਵਸਤੂਆਂ ਦੀ ਸਪਲਾਈ ਕਰਨਾ ਯਕੀਨੀ ਬਣਾਇਆ ਜਾਵੇ, ਮਨਰੇਗਾ ਵਰਕਰਾਂ ਨੂੰ ਸਲਾਨਾ 200 ਦਿਨ ਕੰਮ ਅਤੇ 600/ਰੁਪਏ ਦਿਹਾੜੀ ਦਿੱਤੀ ਜਾਵੇ।

ਗਰੀਬ ਪਰਿਵਾਰਾ ਲਈ ਸਿਹਤ ਸਹੂਲਤਾ ਯਕੀਨੀ ਬਣਾਈਆ ਜਾਣ ਅਤੇ ਬੱਚਿਆਂ ਲਈ ਸਸਤੀ ਵਿੱਦਿਆ ਅਤੇ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਅਮਰਜੀਤ ਕੌਰ, ਸਤਿਆ ਦੇਵੀ, ਰੀਨਾ ਦੇਵੀ, ਲਖਵੀਰ ਕੋਰ, ਨਿਰਮਲਜੀਤ ਕੋਰ, ਮਨਜੀਤ ਕੌਰ, ਸਿਮਰ ਕੌਰ, ਤਰਨਵੀਰ ਕੌਰ, ਜੋਤੀ ਆਦਿ ਹਾਜਰ ਸਨ।

Related posts

Leave a Reply