ਜਲੰਧਰ ‘ਚ ਬਜ਼ੁਰਗ ਔਰਤ ਕਰੋਨਾ ਪੀੜਤ,    ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਗਿਣਤੀ 54 ਹੋਈ

ਜਲੰਧਰ ‘ਚ ਬਜ਼ੁਰਗ ਔਰਤ ਕਰੋਨਾ ਪੀੜਤ   ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਗਿਣਤੀ 54 ਹੋਈ
ਜਲੰਧਰ – (ਸੰਦੀਪ ਸਿੰਘ ਵਿਰਦੀ / ਗੁਰਪ੍ਰੀਤ ਸਿੰਘ) -ਜਲੰਧਰ ਵਿੱਚ  ਕੱਲ੍ਹ ਕੋਈ ਵੀ ਮਰੀਜ਼ ਨਾ ਮਿਲਣ ਕਰਕੇ ਪ੍ਰਸ਼ਾਸਨ ਵੱਲੋਂ ਰਾਹਤ ਮਹਿਸੂਸ ਕੀਤੀ ਜਾ ਰਹੀ ਸੀ।ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਕਰੋਨਾ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬ ਹੋ ਜਾ ਰਹੇ ਹਾਂ ।ਪਰੰਤੂ  ਅੱਜ ਸਵੇਰੇ ਹੀ ਇੱਕ ਬਜ਼ੁਰਗ ਔਰਤ ਕਰੋਨਾ  ਪੀੜਤ ਪਾਈ ਗਈ ਹੈ। ਜਿਸ ਨਾਲ ਪੀੜਤਾਂ ਦੀ ਗਿਣਤੀ 54 ਹੋਈ ਹੈ।  65 ਸਾਲ ਦੀ ਮਰੀਜ਼ ਮਕਸੂਦਾਂ ਦੇ ਖੇਤਰ ਦੀ ਰਹਿਣ ਵਾਲੀ ਹੈ।ਜੋ ਪਹਿਲਾਂ ਮਿਲੇ ਜਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਇਕ ਨਾਮੀ ਅਖ਼ਬਾਰ ਕਰਮਚਾਰੀ  ਜੋ ਕਿ ਕਰੋਨਾ ਪਾਜਟਿਵ  ਹੈ ਦੇ ਸੰਪਰਕ ਵਿੱਚ ਸੀ ।
ਪ੍ਰਸ਼ਾਸਨ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ।ਸ਼ਹਿਰ ਵਿੱਚ  ਪ੍ਰਸ਼ਾਸਨ ਵੱਲੋਂ ਸਖਤੀ ਵਧਾ ਕੀਤੀ  ਗਈ ਹੈ ।ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ  ਨੇ ਕਿਹਾ ਕਿ ਜਲੰਧਰ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਅਵਾਰਾ ਘੁੰਮਣ ਵਾਲਿਆਂ ਅਤੇ ਕਰਫਿਊ ਦੇ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ । ਆਵਾਰਾ ਘੁੰਮਣ ਵਾਲਿਆਂ ਦੇ ਪਾਸਪੋਰਟ ਅਤੇ ਲਾਇਸੈਂਸ ਵੀ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਜਲੰਧਰ ਸ਼ਹਿਰ ਵਿੱਚ ਇੱਕ ਵਾਰ ਦੇ ਭਾਰੀ ਗਿਣਤੀ ਵਿੱਚ ਮਿਲੇ ਕਰੋਨਾ ਪੀੜਤ ਮੁਲਾਜ਼ਮਾਂ ਦੇ ਸੰਪਰਕ ਵਿੱਚ ਹੋਣ ਵਾਲੇ ਲੋਕਾਂ ਵਿੱਚ ਕਰੋਨਾ ਦੇ ਲੱਛਣ ਹੋਣ ਦੇ ਭਾਰੀ ਸ਼ੰਕੇ ਪਾਏ ਜਾ ਰਹੇ ਹਨ ।ਪ੍ਰਸ਼ਾਸਨ ਵੱਲੋਂ ਇਹ ਅਪੀਲ ਵੀ ਕੀਤੀ ਗਈ  ਕਿ ਉਕਤ ਲੋਕਾਂ ਨੂੰ ਜਲਦ ਤੋਂ ਜਲਦ ਕੁਆਟਰਾਂਈਨ  ਹੋ ਜਾਣਾ ਚਾਹੀਦਾ ਹੈ । ਤਾਂ ਜੋ ਕਿ ਕਰੋਨਾ ਪੀੜਤਾਂ ਦੀ ਗਿਣਤੀ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ । 

Related posts

Leave a Reply