ਜਲੰਧਰ ਵਿਖੇ ਕਰੋਨਾ ਨਾਲ ਹੋਈ ਚੌਥੀ ਮੌਤ

ਜਲੰਧਰ ਵਿਖੇ ਕਰੋਨਾ ਨਾਲ ਹੋਈ ਚੌਥੀ ਮੌਤ
– ਕਰੋਨਾ ਪੀੜਤਾਂ ਦੀ ਗਿਣਤੀ ਹੋਈ 85* ਸਿਵਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸੀ ਬਜ਼ੁਰਗ ਔਰਤ 

  ਜਲੰਧਰ – (ਸੰਦੀਪ ਵਿਰਦੀ /ਗੁਰਪ੍ਰੀਤ ਸਿੰਘ )
ਸਿਵਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਬਜ਼ੁਰਗ ਔਰਤ ਦੀ ਕੱਲ ਮੌਤ ਹੋ ਗਈ ਸੀ ।ਜਿਸ ਦੀ ਅੱਜ ਰਿਪੋਰਟ ਹੋਣ ਤੇ ਉਹ ਕਰੋਨਾ ਪਾਜ਼ਿਟਿਵ ਪਾਈ ਗਈ ।  ਜਲੰਧਰ ਵਿੱਚ ਹੁਣ ਕਰੋਨਾ  ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 85 ਹੋ ਗਈ ਹੈ।
   ਜ਼ਿਕਰਯੋਗ ਹੈ ਕਿ ਉਕਤ ਮ੍ਰਿਤਕ ਔਰਤ ਜੋ ਕਿ ਬਸਤੀ ਦਾਨਸ਼ਮੰਦਾਂ ਜਲੰਧਰ ਦੀ ਰਹਿਣ ਵਾਲੀ ਹੈ । ਜਿਸ ਦੀ ਟੈਸਟ ਰਿਪੋਰਟ ਦੇਰੀ ਨਾਲ ਆਈ ਹੈ । ਮੌਤ ਹੋਣ ਤੋਂ ਬਾਅਦ ਉਹ ਕਰੋਨਾ ਨਾਲ ਪੀੜਤ ਪਾਈ ਗਈ  ਹੈ ।ਪ੍ਰਸ਼ਾਸਨ ਵੱਲੋਂ ਬਸਤੀ ਦਾਨਸ਼ਮੰਦਾਂ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ।ਇਲਾਕਿਆਂ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਵੀ ਪਾਈ ਜਾ ਰਹੀ ਹੈ ।ਜਲੰਧਰ ਜ਼ਿਲ੍ਹੇ ਵਿੱਚ ਹੁਣ ਤੱਕ 84 ਕਰੋਨਾ ਪੀੜਤ ਸਨ , ਹੁਣ ਪੀੜਤਾਂ ਦੀ ਗਿਣਤੀ 85 ਹੋ ਗਈ ਹੈ ।

Related posts

Leave a Reply