ਜਲੰਧਰ ਵਿੱਚ 5 ਸਾਲ ਦੇ ਬੱਚਿਆਂ ਸਮੇਤ ਮੀਡੀਆ ਕਰਮਚਾਰੀ ਦੇ ਕਰੀਬੀ 3 ਮੈਂਬਰ ਕਰੋਨਾ ਪਾਜਿਟਿਵ


ਜਲੰਧਰ ਵਿੱਚ 5 ਸਾਲ ਦੇ ਬੱਚਿਆਂ ਸਮੇਤ ਮੀਡੀਆ ਕਰਮਚਾਰੀ ਦੇ ਕਰੀਬੀ 3 ਮੈਂਬਰ ਕਰੋਨਾ ਪਾਜਿਟਿਵ 


ਜਲੰਧਰ (C.D.T. TEAM)

: ਜਲੰਧਰ ਵਿੱਚ ਕੋਰੋਨਾ ਮਰੀਜ਼ ਦੇ ਵੱਧਣ ਦੀ ਸੰਖਿਆ ਘੱਟ ਨਹੀਂ ਹੋ ਰਹੀ ਹੈੈ। ਸ਼ਨੀਵਾਰ ਨੂੰੰ ਤਿੰਨ ਹੋਰ ਕੋਰੋਨਾ ਪਾਜਿਟਿਵ ਲੋਕ ਜਲੰਧਰ ਆਏ ਹਨ।  ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਜਲੰਧਰ ਵਿਚ ਤਿੰਨੋਂ ਨਵੇਂ ਕੋਰੋਨਾ  ਪਾਜਿਟਿਵ ਮਰੀਜ਼ ਬਸਤੀ ਗੁੱਜਾਂ ਦੇ ਵਸਨੀਕ ਹਨ। ਇਹ ਤਿੰਨੋਂ ਮੀਡੀਆ ਹਾਊਸ ਦੇ ਕਰਮਚਾਰੀ ਦੇ ਕਰੀਬੀ ਰਿਸ਼ਤੇਦਾਰ ਹਨ ਜਿਸ ਵਿਚ  ਇਕ ਪੰਜ ਸਾਲਾ ਬੱਚਾ  ਕੋਰੋਨਾ ਪਾਜਿਟਿਵ ਪਾਇਆ ਗਿਆ ਹੈ।  ਜਾਣਕਾਰੀ ਦੇ ਅਨੁਸਾਰ, ਇੱਕ 65 ਅਤੇ 36 ਸਾਲਾ ਮਹਿਲਾ ਅਤੇ ਇੱਕ ਪੰਜ ਸਾਲਾ ਬੱਚਾ ਕੋਰੋਨਾ ਪਾਜਿਟਿਵ ਹੈ। ਜਲੰਧਰ ਵਿੱਚ ਮੀਡੀਆ ਹਾਾਊਸ ਦੇ ਡੈਸਕ ਦੇ ਕੰਮ ਕਰਦੇ ਕਰਮਚਾਰੀ ਦੇ ਪਰਿਵਾਰ ਦੇ ਤਿੰਨ ਮੈਂਬਰ ਹਨ।ਇਨ੍ਹਾਂ ਤਿੰਨ ਨਵੇਂ ਲੋਕਾਂ ਤੋਂ ਬਾਅਦ, ਜਲੰਧਰ ਵਿੱਚ ਕੋਰੋਨਾ ਮਰੀਜ਼ ਦਾ ਅੰਕੜਾ 67 ਤੱਕ ਪਹੁੰਚ ਗਿਆ ਹੈ।  ਇਸ ਤੋਂ ਬਾਅਦ ਜਲੰਧਰ ਪੰਜਾਬ ਵਿਚ ਪਹਿਲੇ ਨੰਬਰ ‘ਤੇ ਆ ਗਿਆ ਹੈ ਕਿਉਂਕਿ ਪੰਜਾਬ ਵਿਚ ਜਲੰਧਰ ਤੋਂ ਜ਼ਿਆਦਾ ਕਿਤੇ ਵੀ ਕੋਰੋਨਾ ਮਰੀਜ਼ ਨਹੀਂ ਹਨ। ਦੂਜੇ ਨੰਬਰ ‘ਤੇ ਮੁਹਾਲੀ ਹੈ ਜਿਸ ਵਿਚ 63 ਕੋਰੋਨਾ ਮਰੀਜ਼ ਹਨ.

Related posts

Leave a Reply