ਜ਼ਿਲਾ ਹਸਪਤਾਲ ਹੁਸ਼ਿਆਰਪੁਰ 89.10% ਅੰਕਾਂ ਨਾਲ ਸੂਬੇ ਭਰ ਵਿੱਚੋਂ ਦੂਜੇ ਸਥਾਨ ਤੇ ਰਿਹਾ

ਕਾਇਆ ਕਲਪ ਪ੍ਰੋਗਰਾਮ ਵਿਚ ਜ਼ਿਲਾ ਹੁਸ਼ਿਆਰਪੁਰ ਨੇ ਕੀਤਾ ਸ਼ਲਾਘਾਯੋਗ ਪ੍ਰਦਰਸ਼ਨ : ਡਾ ਹਰਬੰਸ ਕੌਰ

ਹੁਸ਼ਿਆਰਪੁਰ : ਸਵੱਛ ਭਾਰਤ ਪ੍ਰੋਗਰਾਮ ਅੰਦਰ ਚੱਲ ਰਹੇ ਪ੍ਰੋਗਰਾਮ ਕਾਇਆ ਕਲਪ ਦਾ ਮੁੱਖ ਮਕਸਦ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਅੰਦਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਨੇ ਦੱਸਿਆ ਕਿ ਸਾਲ 2023-24 ਦੀ ਕਾਇਆ ਕਲਪ ਦੀ ਸਭ ਤੋਂ ਪਹਿਲਾਂ ਪੀਅਰ ਅਸੈਸਮੈਂਟ ਹੋਈ ਫੇਰ ਐਕਸਟਰਨਲ ਅਸੈਸਮੈਂਟ ਤੇ ਫੇਰ ਸਟੇਟ ਤੋਂ ਆਈਆਂ ਟੀਮਾਂ ਵਲੋਂ ਫਾਈਨਲ ਅਸੈਸਮੈਂਟ ਕੀਤੀ ਗਈ। ਇਸ ਵਿੱਚ ਜ਼ਿਲਾ ਹਸਪਤਾਲ ਹੁਸ਼ਿਆਰਪੁਰ 89.10% ਅੰਕਾਂ ਨਾਲ ਸੂਬੇ ਭਰ ਵਿੱਚੋਂ ਦੂਜੇ ਸਥਾਨ ਤੇ ਰਿਹਾ ਜੋ ਕਿ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ।

ਸਾਡੇ ਜ਼ਿਲੇ ਦੇ ਤਿੰਨੋ ਐਸਡੀਐਚ ਨੇ ਇਸ ਅਸੈਸਮੈਂਟ ਨੂੰ 70% ਤੋਂ ਵੱਧ ਅੰਕਾਂ ਨਾਲ ਕਲੀਅਰ ਕੀਤਾ ਤੇ ਐਸਡੀਐਚ ਮੁਕੇਰੀਆਂ ਨੇ 88.7% ਨਾਲ ਦੂਜਾ ਸਥਾਨ ਹਾਸਿਲ ਕੀਤਾ। ਜ਼ਿਲੇ ਦੀਆਂ ਪੰਜ ਸੀਐਚਸੀਜ਼ ਭੋਲ ਕਲੋਤਾ, ਮਾਹਿਲਪੁਰ, ਟਾਂਡਾ, ਭੂੰਗਾ ਅਤੇ ਸ਼ਾਮ ਚੁਰਾਸੀ ਨੇ ਵੀ ਇਸ ਨੂੰ ਕਲੀਅਰ ਕੀਤਾ ਤੇ ਸ਼ਲਾਘਾਯੋਗ ਪੁਰਸਕਾਰ ਪ੍ਰਾਪਤ ਕੀਤੇ। ਪੀਐਚਸੀ ਪੋਸੀ ਨੇ 77.20% ਅੰਕਾਂ ਨਾਲ ਜ਼ਿਲੇ ਭਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਹੈਲਥ ਵੈਲਨੈੱਸ ਸੈਂਟਰ ਕੋਲੀਆਂ ਬਲਾਕ ਬੁਢਾਵਾੜਾ ਨੇ 91.30% ਨਾਲ ਜ਼ਿਲੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਕਾਇਆ ਕਲਪ ਅਤੇ ਈਕੋ ਫਰੈਂਡਲੀ ਪਹੁੰਚ ਅਪਣਾਉਣ ਦੇ ਇਸ ਪ੍ਰੋਗਰਾਮ ਅਧੀਨ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਹਸਪਤਾਲ ਦੀ ਸਾਫ ਸਫ਼ਾਈ , ਰਿਕਾਰਡਜ਼ ਦੀ ਸਾਂਭ ਸੰਭਾਲ, ਬਾਇਓ ਮੈਡੀਕਲ ਵੇਸਟ ਦਾ ਨਿਪਟਾਰਾ ਅਤੇ ਬਿਜਲੀ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।

ਡਾ. \ਹਰਬੰਸ ਕੌਰ ਨੇ ਇਸ ਪ੍ਰਾਪਤੀ ਲਈ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਅੰਦਰ ਪੂਰੇ ਸਮਰਪਣ ਨਾਲ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਦੱਸਦਿਆਂ ਉਹਨਾਂ ਦੀ ਸ਼ਲਾਘਾ ਕੀਤੀ।

50%
1000

Related posts

Leave a Reply