ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ-ਵੱਖ ਸਕੂਲਾਂ ਦੇ ਦੌਰੇ ਜਾਰੀ।ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਅਤੇ ਬੱਚਿਆਂ ਨੂੰ ਕੀਤਾ ਪ੍ਰੇਰਿਤ।ਲੇਟ ਆਉਣ ਵਾਲੇ ਫੰਗੌਤਾ ਸਕੂਲ ਦੇ 11 ਅਧਿਆਪਕਾਂ ਨੂੰ ਨੋਟਿਸ ਜਾਰੀ ਡਿਊਟੀ ਵਿੱਚ ਕਿਸੇ ਕਿਸਮ ਦੀ ਕੋਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ :- ਜ਼ਿਲ੍ਹਾ ਅਧਿਕਾਰੀ

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ-ਵੱਖ ਸਕੂਲਾਂ ਦੇ ਦੌਰੇ ਜਾਰੀ।
ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਅਤੇ ਬੱਚਿਆਂ ਨੂੰ ਕੀਤਾ ਪ੍ਰੇਰਿਤ।
ਲੇਟ ਆਉਣ ਵਾਲੇ ਫੰਗੌਤਾ ਸਕੂਲ ਦੇ 11 ਅਧਿਆਪਕਾਂ ਨੂੰ ਨੋਟਿਸ ਜਾਰੀ।
ਡਿਊਟੀ ਵਿੱਚ ਕਿਸੇ ਕਿਸਮ ਦੀ ਕੋਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ :- ਜ਼ਿਲ੍ਹਾ ਅਧਿਕਾਰੀ।
ਪਠਾਨਕੋਟ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਅਤੇ ਜ਼ਿਲ੍ਹਾ
ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਜਿਥੇ ਉਨ੍ਹਾਂ ਨੇ ਅਧਿਆਪਕਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ,
ਉਥੇ ਹੀ ਵਿਦਿਆਰਥੀਆਂ ਨੂੰ ਵੀ ਪੂਰੀ ਤਨਦੇਹੀ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਵਿੱਚ ਜੁੱਟ ਜਾਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੌਰੇ ਦੌਰਾਨ ਫੰਗੋਤਾ ਸਕੂਲ ਦੇ ਬਿਨਾਂ ਛੁੱਟੀ ਮੰਜ਼ੂਰ ਕਰਵਾਏ ਸਕੂਲ ਤੋਂ ਗੈਰਹਾਜ਼ਰ 11 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੌਤਾ, ਮਿਡਲ ਸਕੂਲ ਮਾੜਵਾਂ, ਮਿਡਲ ਸਕੂਲ ਬਾਰ ਸੁਢਾਲ, ਹਾਈ ਸਕੂਲ ਦੁਖਨਿਆਲੀ, ਮਿਡਲ ਸਕੂਲ ਘਾੜ ਬੰਗਰੌਲੀ, ਭਮਲਾਦਾ ਆਦਿ ਸਕੂਲਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵੱਲੋਂ ਜਿਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ

ਚੈੱਕ ਕੀਤੀ ਗਈ ਉਥੇ ਹੀ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਦੇ ਪ੍ਰਬੰਧ ਦੇਖੇ ਗਏ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੌਤਾ ਵਿੱਚੋਂ ਬਿਨਾਂ ਛੁੱਟੀ ਮੰਜ਼ੂਰ ਕਰਵਾਏ ਗੈਰਹਾਜ਼ਰ 11 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਧੋਪੁਰ ਕੈਂਟ, ਰਾਜਪੂਰਾ, ਛੱਨੀ ਜੁਗਿਆਲ ਅਤੇ ਰਾਣੀਪੁਰ ਝਿੱਕਲਾ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਨੇ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਉਥੇ ਹੀ ਉਨ੍ਹਾਂ ਨੇ ਸਰਕਾਰੀ ਸਕੂਲ ਰਾਣੀਪੁਰ ਵਿਖੇ ਚੱਲ ਰਹੇ ਵਿਸ਼ੇਸ਼ ਬੱਚਿਆਂ ਦੇ ਰਿਸੋਰਸ ਸੈਂਟਰ ਦਾ ਦੌਰਾ ਕਰਕੇ ਵਿਸ਼ੇਸ਼ ਬੱਚਿਆਂ ਨੂੰ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਸਾਰੇ ਅਧਿਆਪਕ ਅਤੇ 75% ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।
16 ਸਟਾਫ਼ ਮੈਂਬਰਾਂ ਵਿੱਚੋਂ 11 ਗੈਰਹਾਜ਼ਰ, 2 ਛੁੱਟੀ ਤੇ।

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੌਤਾ ਵਿਖੇ ਕੁੱਲ 16 ਸਟਾਫ਼ ਮੈਂਬਰਾਂ ਵਿੱਚੋਂ 11 ਸਟਾਫ਼ ਮੈਂਬਰ ਗੈਰਹਾਜ਼ਰ ਅਤੇ 2 ਸਟਾਫ਼ ਮੈਂਬਰ ਮੈਂਬਰ ਛੁੱਟੀ ਤੇ ਸਨ। ਗੈਰਹਾਜ਼ਰ ਸਟਾਫ਼ ਮੈਂਬਰਾਂ ਵਿੱਚ ਸਾਬਰ ਸ਼ਸ਼ੀ ਅੰਗਰੇਜ਼ੀ ਲੈਕਚਰਾਰ, ਮੁਨੀਸ਼ ਕੁਮਾਰ ਸਾਇੰਸ ਮਾਸਟਰ, ਕੋਮਲ ਰਾਣੀ ਐਸ਼ ਐਸ਼ ਮਿਸਟ੍ਰਸ, ਕਾਂਤਾ ਦੇਵੀ ਹਿੰਦੀ ਮਿਸਟ੍ਰੇਸ, ਰਿਪਤਿੰਦਰ ਸਿੰਘ ਕੰਪਿਊਟਰ ਫੈਕਲਟੀ, ਰਜਿੰਦਰ ਕੁਮਾਰੀ ਅੰਗਰੇਜ਼ੀ ਮਿਸਟ੍ਰੇਸ, ਰਿਸ਼ਵ ਠਾਕੁਰ ਕਲਰਕ, ਕਮਲਦੀਪ ਰਿਟੇਲ ਮਾਸਟਰ, ਸੁਨੀਲ ਸਿੰਘ ਖੇਤੀਬਾੜੀ ਮਾਸਟਰ, ਯੋਗੇਸ਼ਵਰ ਨਾਥ ਸਿੱਖਿਆ ਪ੍ਰੋਵਾਇਡਰ, ਰਾਕੇਸ਼ ਕੁਮਾਰ ਦਰਜਾ ਚਾਰ ਸ਼ਾਮਿਲ ਹਨ। ਇਨ੍ਹਾਂ ਗੈਰਹਾਜ਼ਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਦੌਰੇ ਦੌਰਾਨ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਅਧਿਆਪਕਾਂ ਨੇ ਸਕੂਲਾਂ ਵਿੱਚ ਆਪਣੀ ਅਣਥੱਕ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਕਰਦੇ ਹੋਏ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਹੈ ਅਤੇ ਪੰਜਾਬ ਨੂੰ ਪੀਜੀਆਈ ਇੰਡੈਕਸ ਸਰਵੇ ਵਿੱਚ ਪੂਰੇ ਭਾਰਤ ਵਿੱਚੋਂ ਨੰਬਰ ਇੱਕ ਦਾ ਸੂਬਾ ਬਣਾਇਆ ਹੈ, ਹੁਣ ਉਸੇ ਜਨੂੰਨ ਨਾਲ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵੀ ਪੰਜਾਬ ਨੂੰ ਨੰਬਰ ਇੱਕ ਤੇ ਲੈਕੇ ਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਤੇ ਪੂਰਾ ਭਰੋਸਾ ਹੈ ਉਹ ਪੰਜਾਬ ਦੀ ਸਿੱਖਿਆ ਨੂੰ ਨੰਬਰ ਇੱਕ ਤੇ ਲੈਕੇ ਜਾਣ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਤੇ ਸਟੈਨੋ ਤਰੁਣ ਪਠਾਨੀਆ ਅਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।


ਫੋਟੋ ਕੈਪਸ਼ਨ:- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਰਾਣੀਪੁਰ ਝਿੱਕਲਾ ਵਿਖੇ ਵਿਸ਼ੇਸ਼ ਬੱਚਿਆਂ ਨੂੰ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲੈਂਦੇ ਹੋਏ।


ਫੋਟੋ ਕੈਪਸਨ:- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੰਗੌਤਾ ਵਿਖੇ ਹਾਜ਼ਰ ਕਰਮਚਾਰੀਆਂ ਕੋਲੋਂ ਜਾਣਕਾਰੀ ਪ੍ਰਾਪਤ ਕਰਦੇ ਹੋਏ।


EDITED BY: PUREWAL

  

Related posts

Leave a Reply