ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਵੱਲੋਂ ਅੱਜ ਸਕੂਲ ਮੁਖੀਆਂ ਨਾਲ ਨਵੇਂ ਦਾਖਲੇ ਸੰਬੰਧੀ ਮੀਟਿੰਗ

ਡੀ.ਈ.ਓ. ਐਲੀ. ਵੱਲੋਂ ਸਕੂਲ ਮੁਖੀਆਂ ਨਾਲ ਨਵੇਂ ਦਾਖਲੇ ਸੰਬੰਧੀ ਆਨ-ਲਾਈਨ ਮੀਟਿੰਗ ਕੀਤੀ

ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਪ੍ਰਚਾਰ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਹੈ : ਸੁਰਜੀਤਪਾਲ

ਗੁਰਦਾਸਪੁਰ 28 ਮਾਰਚ (ਅਸ਼ਵਨੀ  )

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਵੱਲੋਂ ਅੱਜ ਬਲਾਕ ਡੇਰਾ ਬਾਬਾ ਨਾਨਕ 1, ਡੇਰਾ ਬਾਬਾ ਨਾਨਕ 2 , ਕਾਦੀਆਂ 1, ਕਾਦੀਆ 2 , ਧਿਆਨਪੁਰ ਤੇ ਫਤਿਹਗੜ੍ਹ ਚੂੜ੍ਹੀਆਂ ਛੇ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੇ ਸਕੂਲ ਸਕੂਲ ਮੁੱਖੀਆਂ ਨਾਲ ਨਵੇਂ ਦਾਖਲੇ ਨੂੰ ਲੈ ਕੇ ਆਨ-ਲਾਈਨ ਮੀਟਿੰਗ ਕੀਤੀ ਗਈ। ਇਸ ਦੌਰਾਨ ਡੀ.ਈ.ਓ. ਐਲੀ: ਸੁਰਜੀਤਪਾਲ ਨੇ ਸਕੂਲ ਮੁੱਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਨਵੇਂ ਦਾਖਲੇ ਨੂੰ ਵਧਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਵਿਡ 19 ਦੌਰਾਨ ਸਕੂਲ ਭਾਵੇਂ ਬੰਦ ਸਨ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਬੱਚਿਆ ਲਈ ਵੱਖ ਵੱਖ ਮਾਧਿਅਮਾਂ ਦੁਆਰਾਂ ਆਨ ਲਾਈਨ ਸਿੱਖਿਆ ਪ੍ਰਦਾਨ ਕਰਦੇ ਹੋਏ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸ ਦੇ ਨਾਲ ਨਾਲ ਹੁਣ ਵੀ ਭਾਵੇਂ ਸਕੂਲ ਵਿੱਚ ਬੱਚੇ ਨਹੀਂ ਆ ਰਹੇ ਪਰ ਅਧਿਆਪਕਾਂ ਵੱਲੋਂ ਆਪਣੇ ਬੱਚਿਆ ਨੂੰ ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਕੰਮ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਨਾਲ ਸਰਕਾਰੀ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਨਵੇਂ ਸ਼ੈਸ਼ਨ ਦੌਰਾਨ ਬੱਚਿਆ ਦਾ ਦਾਖਲਾ ਵਧਾਉਣ ਲਈ ਇਸ਼ਤਿਹਾਰਬਾਜ਼ੀ , ਅਨਾਉਸ਼ਮੈਂਟ , ਘਰ ਘਰ ਜਾ ਕੇ ਤੇ ਫਲੈਕਸ ਲਗਾ ਕੇ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਸਮਾਜਿਕ ਭਾਈਚਾਰੇ ਤੇ ਬੱਚਿਆ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਬਿਹਤਰ ਸਿੱਖਿਆ ਲਈ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।

ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆ ਨੂੰ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਮਾਧਿਅਮ ਵਿੱਚ ਵੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਪ੍ਰਚਾਰ ਕਰਨ ਸਮੇ ਕਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੁਆਰਾਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਪੜ੍ਹੋ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਐਮ.ਆਈ.ਐਸ. ਕੋਆਰਡੀਨੇਟਰ ਵਿਨੈ ਕੁਮਾਰ , ਮੁਨੀਸ਼ ਕੁਮਾਰ , ਪਵਨ ਅੱਤਰੀ ਆਦਿ ਹਾਜ਼ਰ ਸਨ।

Related posts

Leave a Reply