ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਜੈ ਮਾਂ ਅੰਬੇ ਪ੍ਰਚਾਰ ਮੰਡਲ ਵਲੋਂ ਹੁਸ਼ਿਆਰਪੁਰ ਦੇ ਸੈਂਟਰਲ ਟਾਊਨ ਚ ਸ਼ਿਵ ਮੰਦਿਰ ਵਾਲੀ ਗਲੀ ਚ 14ਵਾਂ ਵਿਸ਼ਾਲ ਭਗਵਤੀ ਜਾਗਰਣ ਮੁਹੱਲਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਰੋਹ ਚ ਮੁੱਖ ਮਹਿਮਾਨ ਵਜੋਂ ਐਸਐਸਪੀ ਹੁਸ਼ਿਆਰਪੁਰ ਜੇ.ਏਲਨਚੇਜੀਅਨ ਬਤੌਰ ਚੀਫ ਗੈਸਟ ਪਹੁੰਚੇ। ਇਸ ਮੌਕੇ ਜੈ ਮਾਂ ਅੰਬੇ ਪ੍ਰਚਾਰ ਮੰਡਲ ਵਲੋਂ ਉਂੱਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਕਮੱਾਰ ਸੰਗੀਤ ਗਰੁੱਪ ਹੁਸ਼ਿਆਰਪੁਰ ਤੇ ਫਗਵਾੜਾ ਗਰੁੱਪ ਵਲੋਂ ਮਹਾਂਮਾਈ ਦਾ ਗੁਣਗਾਣ ਵੀ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ, ਰਾਘਵ ਠਾਕੁਰ, ਸੀਨੀਅਰ ਪੱਤਰਕਾਰ ਸਟੈਲਰ ਨਿਊਜ ਭੁਪੇਸ਼ ਪ੍ਰਜਾਪਤੀ , ਜਗਦੀਸ਼ ਸ਼ਰਮਾਂ , ਜਸਪਾਲ ਸਿੰਘ, ਦੀਪਕ ਕੁਮਾਰ, ਰਾਜ ਗਰੋਵਰ, ਸਨੀ, ਦੀਪਕ ਕਮਾਰ, ਸ਼ਰਨਜੀਤ ਸਿੰਘ, ਡਾ. ਕ੍ਰਿਸ਼ਨ ਕੁਮਾਰ ਤੇ ਕਈ ਹੋਰ ਮਹਾਨ ਸ਼ਖਸ਼ੀਅਤਾਂ ਹਜਿਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp