ਠੇਕਾ ਅਧਾਰਿਤ ਫਾਰਮੇਸੀ ਅਫਸਰਾਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ 

ਠੇਕਾ ਅਧਾਰਿਤ ਫਾਰਮੇਸੀ ਅਫਸਰਾਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ 

ਹੁਸ਼ਿਆਰਪੁਰ -ਫਾਰਮੇਸੀ ਅਫਸਰ ਐਸੋਸੀਏਸ਼ਨ ਆਫ ਪੱਜਾਬ ਦੇ ਸੱਦੇ ਤੇ ਜਿਲਾ੍ਹ ਇਕਾਈ ਹੁਸ਼ਿਆਰਪੁਰ ਵੱਲੋਂ  ਸਿਵਲ ਸਰਜਨ ਦਫਤਰ ਅੱਗੇ ਇਕ ਦਿਨ ਦਾ ਧਰਨਾ ਲਗਾਇਆ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਧਰਨੇ ਦੌਰਾਨ ਰੈਗੂਲਰ ਫਾਰਮੇਸੀ ਅਫਸਰਾਂ ਵੱਲੋਂ ਧਰਨੇ ’ਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਮਰਥਨ ਕੀਤਾ ਗਿਆ।

ਇਸ ਮੌਕੇ ਜਿਲਾ੍ਹ ਪ੍ਰਧਾਨ ਅਜੇ ਸ਼ਰਮਾ ਨੇ ਦੱਸਿਆਂ ਕਿ  ਮੱਤਰੀ ਮੱਡਲ ਵਲੋਂ ਲਏ ਫੈਸਲੇ ਅਨੁਸਾਰ 618 ਪੇਂਡੂ ਡਿਸਪੈਂਸਰੀਆਂ ਨੂੰ ਇਨ੍ਹਾਂ ਵਿਚ ਕੱਮ ਕਰਦੇ ਠੇਕਾ ਅਧਾਰਿਤ ਸਟਾਫ ਨੂੰ„ਸਿਹਤ ਵਿਭਾਗ ਵਿੱਚ ਸਮੇਤ ਸਟਾਫ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਪਿਛਲੇ 3 ਮਹੀਨਿਆਂ ਤੋ ਸਾਡੇ ਮੁਲਾਜਮਾਂ ਨੂੰ ਤਨਖਾਹ ਵੀ ਨਹੀਂ ਜਾਰੀ ਕੀਤੀ ਗਈ ਹੈ। ਉਨਾਂ੍ਹ ਕਿਹਾ ਕੇ ਇਕ ਪਾਸੇ ਤਾਂ ਕਰੋਨਾ ਖਿਲਾਫ ਲੜਨ ਵਾਲਿਆ ਨੂੰ ਕਰੋਨਾ ਯੋਧਿਆਂ ਦਾ ਨਾਮ ਦਿੱਤਾ ਗਿਆ ਹੈ ਦੂਜੇ ਪਾਸੇ ਬਿਨਾਂ ਕਿਸੇ ਸੋਸ਼ਲ ਅਤੇ ਮੈਡੀਕਲ ਸਿਕਿਉਰਿਟੀ ਤੋ ਪਿਛਲੇ ਡੇਢ ਸਾਲ ਤੋ ਕਰੋਨਾ ਖਿਲਾਫ ਲੜ ਰਹੇ ਠੇਕਾ ਅਧਾਰਿਤ ਫਾਰਮੇਸੀ ਅਫਸਰਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਕੇ  ਸ਼ੋਸ਼ਣ ਕੀਤਾ ਜਾ ਰਿਹਾ ਹੈ ।ਉਨਾ੍ਹ ਕਿਹਾ ਕਿ ਸਾਨੂੰ 15 ਸਾਲ ਤੋਂ ਜਿਆਦਾ ਸਮਾਂ ਹੋ ਗਿਆ ਠੇਕਾ ਅਧਾਰਿਤ ਕੰਮ ਕਰਦੇ ਹੋਏ ਪਰ ਸਰਕਾਰ ਸਾਡੇ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਕੋਈ ਤਜਵੀਜ ਨਹੀ ਪੇਸ਼ ਕਰ ਰਹੀ ਜਿਸ ਕਰਕੇ ਸਾਡੇ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨਾ੍ਹ  ਕਿਹਾ ਕਿ 2 ਸਤੱਬਰ ਨੂੰ ਸਾਡੇ ਮੁਲਾਜਮਾਂ ਵੱਲੋਂ ਪਰਿਵਾਰ ਕਲਿਆਣ ਭਵਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਸਮੂਹ ਪੱਜਾਬ ਤੋ ਸਾਥੀ ਸ਼ਾਮਿਲ ਹੋਣਗੇ।ਆਖਿਰ ਵਿਚ ਸਮੂਹ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ ਨੂੰ ਦਿੱਤਾ ਗਿਆ।ਇਸ ਮੌਕੇ ਰੈਗੂਲਰ ਫਾਰਮੇਸੀ ਅਫਸਰ ਇੰਦਰਜੀਤ ਸਿੰਘ ਵਿਰਦੀ ਜਨਰਲ ਸਕੱਤਰ,ਰਘਵੀਰ ਸਿੰਘ ਬਲਾਕ ਪ੍ਰਧਾਨ,ਜਤਿੰਦਰਪਾਲ ਸਿੰਘ ਗੋਲਡੀ ਤੋਂ ਇਲਾਵਾ ਉਜਾਲਾ ਸ਼ਰਮਾ,ਪ੍ਰਦੀਪ ਕੁਮਾਰ,ਰਾਜਵਿੰਦਰ ਸਿੰਘ,ਜਸਵਿੰਦਰ ਸਿੰਘ,ਅਨੀਤਾ ਕੁਮਾਰੀ,ਬਿਕਰਮਜੀਤ ਸਿੰਘ,ਪਰਮਜੀਤ ਸਿੰਘ,ਰਵਿੰਦਰ ਸਿੰਘ,ਮੇਜਰ ਸਿੰਘ,ਰਾਹੁਲ ਭਾਰਗਵ,ਯੋਗਾ ਸਿੰਘ,ਬਲਵਿੰਦਰ ਸਿੰਘ,ਹਰਜਾਪ ਸਿੰਘ,ਵਰਿੰਦਰ ਕੁਮਾਰ,ਗਗਨਦੀਪ,ਬਲਕਾਰ ਸਿੰਘ,ਗੁਰਵਿੰਦਰਪਾਲ ਸਿੰਘ,ਸੰਤੋਖ ਸਿੰਘ,ਸੋਹਨ ਲਾਲ,ਅਮਰਜੀਤ ਸਿੰਘ,ਜਸਵੀਰ ਕੌਰ,ਰਾਜੀ,ਮਨਜੀਤ ਕੌਰ ਆਦਿ ਠੇਕਾ ਮੁਲਾਜਮ ਹਾਜ਼ਰ ਸਨ।

Related posts

Leave a Reply