ਠੱਗੀ ਇੰਝ ਵੀ ਵੱਜਦੀ ਹੈ : ਹਵਾਈ ਟਿਕਟ ਦੇ ਪੈਸੇ ਵਾਪਿਸ ਕਰਨ ਦੇ ਨਾ ਤੇ ਖਾਤੇ ਤੋ ਕਢਵਾਏ ਤਿੰਨ ਲੱਖ , 4 ਵਿਰੁੱਧ ਮਾਮਲਾ ਦਰਜ

ਹਵਾਈ ਟਿਕਟ ਦੇ ਪੈਸੇ ਵਾਪਿਸ ਕਰਨ ਦੇ ਨਾ ਤੇ ਖਾਤੇ ਤੋ ਕਢਵਾਏ ਤਿੰਨ ਲੱਖ , 4 ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 10 ਜੂਨ ( ਅਸ਼ਵਨੀ ) :– ਹਵਾਈ ਟਿਕਟ ਦੇ ਪੈਸੇ ਵਾਪਿਸ ਕਰਨ ਦੇ ਨਾ ਤੇ ਖਾਤੇ ਤੋ ਤਿੰਨ ਲੱਖ ਰੁਪਏ ਕਢਵਾਉਣ ਦੇ ਦੋਸ਼ ਵਿੱਚ ਚਾਰ ਦੇ ਵਿਰੁੱਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।
                       ਵਿਨੋਦ ਕੁਮਾਰ ਗੁਪਤਾ ਪੁੱਤਰ ਜਨਕ ਰਾਜ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਉਸ ਨੇ ਹਵਾਈ ਟਿਕਟ ਰਿਫੰਡ ਕਰਾਉਣ ਲਈ ਗੂਗਲ ਤੋ ਮੈਕ ਮਾਈ ਟਰਿਪ ਰਾਹੀਂ ਮੋਬਾਇਲ ਨੰਬਰ 9883131001 ਹਾਸਲ ਕਰਕੇ ਬੀਤੀ 11 ਅਕਤੂਬਰ 2020 ਨੂੰ ਕਾਲ ਕੀਤੀ ਸੀ ਅਤੇ ਉਸੇ ਸਮੇਂ ਉਸ ਨੂੰ ਕਾਲ ਕਰਕੇ ਅਗਲੇ ਦਿਨ ਪੈਸੇ ਰਿਫੰਡ ਕਰਨ ਤੇ ਐਨੀ ਡੈਸਕ ਐਪ ਡਾਉਣ ਲੋਡ ਕਰਨ ਲਈ ਕਿਹਾ ਗਿਆ 12 ਅਕਤੂਬਰ 2020 ਉਸ ਨੂੰ ਫ਼ੋਨ ਕਰਕੇ ਨੈਟ ਬੈਕਿਗ ਖੋਲਣ ਲਈ ਕਿਹਾ ਗਿਆ  ਅਤੇ ਉਸ ਪਾਸੋ ਉ ਟੀ ਪੀ ਹਾਸਲ ਕਰਕੇ ਉਸ ਦੇ ਬੈਂਕ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਕਢਵਾ ਲਏ ਗਏ ।
                  ਵਿਨੋਦ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ ਸਥਾਨਿਕ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਰਜਿੰਦਰਾ ਹਰੀ ਚੰਦ ਯਾਦਵ ਵਾਸੀ ਨਵੀਂ ਮੁੰਬਈ , ਪ੍ਰਕਾਸ਼ ਵਾਸੀ ਮਾਗਰੋ ਮੱਧ ਪ੍ਰਦੇਸ਼ , ਪੰਗੇਰ ਵਾਸੀ ਬਾਂਦਾ ਉਤਰ ਪ੍ਰਦੇਸ਼ ਅਤੇ ਬਾਬੂ ਸ਼ੇਖ ਪੁੱਤਰ ਕਲਾਮ ਸ਼ੇਖ ਵਾਸੀ ਦਮੋਦਰਪੁਰ ਪੱਛਮੀ ਬੰਗਾਲ ਵਿਰੁੱਧ ਧਾਰਾ 420 , 120 ਬੀ , 66 , 66-ਸੀ , 66-ਡੀ ਆਈ ਟੀ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply