ਡਾ. ਇਸ਼ਾਂਕ ਦੇ ਡੋਰ ਟੂ ਡੋਰ ਪ੍ਰਚਾਰ ਨੂੰ ਚੱਬੇਵਾਲ ਬਾਜ਼ਾਰ ‘ਚ ਮਿਲਿਆ ਸਕਾਰਾਤਮਕ ਹੁੰਗਾਰਾ ਕਿਹਾ , ਹਲਕੇ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ
ਚੱਬੇਵਾਲ (ਕੈਨੇਡੀਅਨ ਦੋਆਬਾ ਟਾਇਮਜ਼ ) : ਵਿਧਾਨਸਭਾ ਹਲਕਾ ਚੱਬੇਵਾਲ ਵਿਚ ਜਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਗਤੀਵਿਧੀਆਂ ਪੂਰੀ ਤਰ੍ਹਾਂ ਸਰਗਰਮ ਹਨ | ਸਾਰੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਵੱਖ ਵੱਖ ਤਰੀਕਿਆਂ ਨਾਲ ਚੋਣ ਪ੍ਰਚਾਰ ਵਿਚ ਰੁਝੇ ਹੋਏ ਹਨ | ਪਰੰਤੂ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੀ ਚੋਣ ਮੁਹਿੰਮ ਨੂੰ ਚਹੁੰ ਪਾਸਿਓਂ ਸਕਾਰਾਤਮਕ ਹੁੰਗਾਰਾ ਮਿਲਦਾ ਸਾਫ ਦਿੱਖ ਰਿਹਾ ਹੈ |
ਬੀਤੇ ਦਿਨੀਂ ਪਿੰਡ ਚੱਬੇਵਾਲ-ਬਸੀ ਕਲਾਂ ਦੇ ਬਜ਼ਾਰਾਂ ਵਿਚ ਡਾ. ਇਸ਼ਾਂਕ ਕੁਮਾਰ ਦੁਆਰਾ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਦੇ ਨਾਲ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਜਿਸ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਅਤੇ ਸਕਾਰਾਤਮਕ ਰੁੱਖ ਵੇਖਣ ਨੂੰ ਮਿਲਿਆ | ਦੁਕਾਨਦਾਰਾਂ ਵਲੋਂ ਖੁਸ਼ ਦਿਲੀ ਨਾਲ ਡਾ. ਇਸ਼ਾਂਕ ਅਤੇ ਉਹਨਾਂ ਦੀ ਟੀਮ ਦਾ ਸੁਆਗਤ ਕੀਤਾ ਗਿਆ ਅਤੇ ਉਹਨਾਂ ਲਈ ਸਮਰਥਨ ਦੀ ਹਾਮੀ ਭਰੀ ਗਈ | ਇਸ ਮੌਕੇ ‘ਤੇ ਬਜ਼ਾਰ ਵਿਚ ਖਰੀਦਦਾਰੀ ਕਰਨ ਪਹੁੰਚੇ ਚੱਬੇਵਾਲ ਅਤੇ ਆਲੇ ਦੁਆਲੇ ਦੇ ਦਰਜਨਾਂ ਪਿੰਡਾਂ ਦੇ ਨਿਵਾਸੀਆਂ ਨਾਲ ਵੀ ਡਾ. ਇਸ਼ਾਂਕ ਨੇ ਰਾਬਤਾ ਕਾਇਮ ਕੀਤਾ |
ਆਪਣੇ ਲਈ ਵੋਟ ਦੀ ਅਪੀਲ ਕਰਦੇ ਹੋਏ ਡਾ. ਇਸ਼ਾਂਕ ਨੇ ਸਭਨਾਂ ਨੂੰ ਸੰਦੇਸ਼ ਦਿੱਤਾ ਕਿ ਵਿਧਾਇਕ ਬਣ ਕੇ ਹਲਕੇ ਦੀ ਸੇਵਾ ਉਹ ਪੂਰੀ ਤਨਦੇਹੀ ਨਾਲ ਕਰਨਗੇ ਅਤੇ ਆਪਣੇ ਹਲਕੇ ਦੀ ਬਿਹਤਰੀ ਅਤੇ ਵਿਕਾਸ ਨੂੰ ਸਿਖਰਲੇ ਪੱਧਰ ‘ਤੇ ਲੈ ਕੇ ਜਾਣ ਲਈ ਵਚਨਬੱਧ ਹੋਣਗੇ | ਡਾ. ਇਸ਼ਾਂਕ ਕੁਮਾਰ ਦੇ ਸਾਦੇ ਅਤੇ ਪ੍ਰਭਾਵਸ਼ਾਲੀ ਅਕਸ ਨੇ ਵੋਟਰਾਂ ਨੂੰ ਆਕਰਸ਼ਿਤ ਕੀਤਾ ਹੈ। ਖੇਤਰ ਵਿੱਚ ਵੱਧ ਰਹੇ ਸਮਰਥਨ ਦੇ ਵਿਚਕਾਰ, ਇਹ ਚੋਣ ਇਕ ਤਰਫਾ ਨਜ਼ਰ ਆ ਰਹੀ ਹੈ | ਡਾ. ਇਸ਼ਾਂਕ ਕੁਮਾਰ ਦਾ ਦਾਅਵਾ ਹੈ ਕਿ ਡਾ. ਰਾਜ ਦੁਆਰਾ ਹਲਕੇ ਵਿਚ ਕੀਤੇ ਗਏ ਕੰਮਾਂ ਨੂੰ ਲੋਕ ਅੱਜ ਵੀ ਖੁਦ ਯਾਦ ਕਰਦੇ ਅਤੇ ਸਲਾਹੁੰਦੇ ਹਨ ।
ਡਾ. ਇਸ਼ਾਂਕ ਕੁਮਾਰ ਅਤੇ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਵਧਦਾ ਜਾ ਰਿਹਾ ਹੈ ਅਤੇ ਚੱਬੇਵਾਲ ਉਪ ਚੋਣ ਵਿੱਚ ਉਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬਾਜ਼ਾਰ ਵਿਚ ਹਰ ਦੁਕਾਨਦਾਰ ਨੂੰ ਮਿਲ ਕੇ ਵੋਟ ਅਪੀਲ ਕਰਨ ਦੀ ਇਸ ਮੁਹਿੰਮ ਵਿਚ ਆਪ ਵਰਕਰਾਂ ਦੇ ਨਾਲ ਨਾਲ ਡਾ ਇਸ਼ਾਂਕ ਦੇ ਭਰਾ ਡਾ. ਹਰਿਤਿਕ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਅਤੇ ਕਨੇਡਾ ਤੋਂ ਆਏ ਚੱਬੇਵਾਲ ਪਿੰਡ ਦੇ NRI ਤਰਸੇਮ ਸਿੰਘ ਝੁੱਟੀ ਵੀ ਉਚੇਚਾ ਤੌਰ ਤੇ ਸ਼ਾਮਿਲ ਸਨ |
835,597 hits
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ
- #DGP_PUNJAB : POLICE BUSTS DRUG SMUGGLING NETWORK OPERATED BY USA-BASED SMUGGLER, 23KG HEROIN RECOVERED

EDITOR
CANADIAN DOABA TIMES
Email: editor@doabatimes.com
Mob:. 98146-40032 whtsapp