ਡਾ: ਰਾਜ ਚੱਬੇਵਾਲ :: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਹੋਰ ਸ਼ਹਾਦਤਾਂ ਲਏ ਬਿਨਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕਰਨ

सांसद डॉ. राज ने किसानों को किसान दिवस की दी शुभकामनाएं 
प्रधान मंत्री से किसानों की मांगें पूरी करने की अपील की 
 
होशियारपुर: किसान दिवस के अवसर पर होशियारपुर के सांसद डॉ. राज कुमार चब्बेवाल ने देश भर के किसानों को शुभकामनाएं देते हुए किसानों को “देश का अन्नदाता” बताते हुए कहा कि उनका योगदान देश की समृद्धि और विकास का आधार है। उन्होंने  कहा कि हम चाहे शहरों में जितनी भी तरक्की कर लें, लेकिन ज़िन्दगी कि सबसे आधारभूत ज़रूरत भोजन के लिए हम हमारे गावों के किसानों पर ही निर्भर रहेंगे। 
 
उन्होंने किसानो को उनकी मेहनत के लिए सलाम करते हुए  प्रधानमंत्री नरेंद्र मोदी से अपील की कि अब और बलिदान लिए बिना किसानों की सभी मांगों को तुरंत पूरा किया जाए। डा राज ने स्वामीनाथन आयोग की सिफारिशों को लागू करने पर भी जोर दिया। उन्होंने कहा कि स्वामीनाथन रिपोर्ट को पूरी तरह लागू कर किसानों को उनके अधिकार दिए जाने चाहिए । 
उन्होंने पंजाब और हरियाणा में चल रहे किसान आंदोलनों का जिक्र करते हुए कहा कि पिछले कई वर्षों से किसान अपने अधिकारों के लिए संघर्ष कर रहे हैं, लेकिन सरकार की उदासीनता अस्वीकार्य है। यहाँ तक कि किसान नेता जगजीत सिंह डल्लेवाल के अनशन का भी केंद्र सरकार पर कोई असर नहीं है। उनकी बिगड़ती सेहत पर चिंता जताते हुए डा राज ने 
कहा कि सरकार को इस आंदोलन की गहराई को समझते हुए तुरंत समाधान निकालना चाहिए।उन्होंने किसानों के साथ अपनी एकजुटता प्रकट करते हुए आश्वासन दिया कि वे हर कदम पर उनके साथ खड़े रहेंगे।
 
ਸੰਸਦ ਮੈਂਬਰ ਡਾ: ਰਾਜ ਨੇ ਕਿਸਾਨ ਦਿਵਸ ‘ਤੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
 
ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ
 
ਹੁਸ਼ਿਆਰਪੁਰ (ਪੱਤਰ ਪ੍ਰੇਰਕ) : ਕਿਸਾਨ ਦਿਵਸ ਮੌਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਹੀ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਸ਼ਹਿਰਾਂ ਵਿੱਚ ਕਿੰਨੀ ਵੀ ਤਰੱਕੀ ਕਰ ਲਈਏ, ਫਿਰ ਵੀ ਜੀਵਨ ਦੀ ਸਭ ਤੋਂ ਮੁੱਢਲੀ ਲੋੜ, ਭੋਜਨ ਲਈ ਅਸੀਂ ਆਪਣੇ ਪਿੰਡਾਂ ਦੇ ਕਿਸਾਨਾਂ ‘ਤੇ ਨਿਰਭਰ ਰਹਾਂਗੇ।
 
ਉਨ੍ਹਾਂ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਹੁਣ ਹੋਰ ਸ਼ਹਾਦਤਾਂ ਲਏ ਬਿਨਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕਰਨ। ਡਾ: ਰਾਜ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ‘ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਸਵਾਮੀਨਾਥਨ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਜਾਵੇ।
 
ਉਨ੍ਹਾਂ ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਕਿਸਾਨ ਅੰਦੋਲਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨ ਪਿਛਲੇ ਕਈ ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੀ ਬੇਰੁਖ਼ੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ  ਦਾ ਵੀ ਕੇਂਦਰ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ । ਉਹਨਾਂ ਦੀ ਵਿਗੜਦੀ ਸਿਹਤ ’ਤੇ ਚਿੰਤਾ ਪ੍ਰਗਟ ਕਰਦਿਆਂ ਡਾ  ਰਾਜ ਨੇ ਕਿਹਾ ਕਿ ਸਰਕਾਰ ਨੂੰ ਇਸ ਅੰਦੋਲਨ ਦੀ ਡੂੰਘਾਈ ਨੂੰ ਸਮਝਣਾ ਚਾਹੀਦਾ ਹੈ ਅਤੇ ਤੁਰੰਤ ਹੱਲ ਕੱਢਣਾ ਚਾਹੀਦਾ ਹੈ। 
ਉਨ੍ਹਾਂ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿੱਤਾ ਕਿ ਉਹ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।
1000

Related posts

Leave a Reply