ਡਿਪਟੀ ਕਮਿਸ਼ਨਰ ਅਤੇ ਸੋਨਾਲੀਕਾ ਦੀ ਡਾਇਰੈਕਟਰ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮੁਫ਼ਤ ਈ-ਰਿਕਸ਼ਾ ਸੌਂਪੇ

ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਸ਼ਾਨਦਾਰ ਪਹਿਲ; ਉਡਾਰੀ ਪ੍ਰੋਜੈਕਟ ਤਹਿਤ 11 ਲੋੜਵੰਦ ਮਹਿਲਾਵਾਂ ਨੂੰ ਬਣਾਇਆ ਆਤਮਨਿਰਭਰ
ਡਿਪਟੀ ਕਮਿਸ਼ਨਰ ਅਤੇ ਸੋਨਾਲੀਕਾ ਦੀ ਸੀ.ਐਸ.ਆਰ. ਪ੍ਰੋਜੈਕਟਰ ਡਾਇਰੈਕਟਰ ਨੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਲਾਭਪਾਤਰੀਆਂ ਨੂੰ ਮੁਫ਼ਤ ਈ-ਰਿਕਸ਼ਾ ਸੌਂਪੇ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੋਗ ਮਹਿਲਾ, ਵਿਕਸਿਤ ਸਮਾਜ ਪ੍ਰੋਗਰਾਮ ਤਹਿਤ ਮਹਿਲਾਵਾਂ ਨੂੰ ਬਣਾਇਆ ਜਾ ਰਿਹੈ ਆਤਮ ਨਿਰਭਰ : ਡਿਪਟੀ ਕਮਿਸ਼ਨਰ
ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਵੇਗਾ ਸੋਨਾਲੀਕਾ : ਸੰਗੀਤਾ ਮਿੱਤਲ
ਸੀ.ਐਸ.ਆਰ ਪ੍ਰੋਜੈਕਟਰ ਤਹਿਤ ਸੋਨਾਲੀਕਾ ਵਲੋਂ ਮਹਿਲਾਵਾਂ ਨੂੰ ਈ-ਰਿਕਸ਼ਾ ਦੇਣ ਦੇ ਲਈ ਕੀਤੀ ਗਈ ਆਰਥਿਕ ਮਦਦ

ਹੁਸ਼ਿਆਰਪੁਰ : 19 ਜੂਨ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸਰਕਾਰ ਵਲੋਂ ਲਗਾਤਾਰ ਯਤਨ ਜਾਰੀ ਹਨ ਅਤੇ ਇਸੇ ਯਤਨ ਤਹਿਤ ਪ੍ਰਸ਼ਾਸਨ ਵਲੋਂ ਯੋਗ ਮਹਿਲਾ, ਵਿਕਸਿਤ ਸਮਾਜ ਪ੍ਰੋਗਰਾਮ ਚਲਾ ਕੇ ਜ਼ਿਲ੍ਹੇ ਦੀਆਂ ਕਈ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਇਆ ਜਾ ਚੁੱਕਿਆ ਹੈ। ਉਹ ਅੱਜ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ਵਿੱਚ ਉਡਾਰੀ ਪ੍ਰੋਜੈਕਟ ਤਹਿਤ 11 ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਈ-ਰਿਕਸ਼ਾ ਅਤੇ ਡਰਾਈਵਿੰਗ ਲਾਈਸੈਂਸ ਸੌਂਪਣ ਤੋਂ ਬਾਅਦ ਉਨ੍ਹਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸੋਨਾਲੀਕਾ ਸੀ.ਐਸ.ਆਰ ਪ੍ਰੋਜੈਕਟ ਡਾਇਰੈਕਟਰ ਸੰਗੀਤਾ ਮਿੱਤਲ ਵੀ ਮੌਜੂਦ ਸਨ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਸਫਲ ਬਣਾਇਆ ਜਾ ਸਕਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਮਹਿਲੇ ਪਹਿਲਾਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਲੋੜਵੰਦ ਮਹਿਲਾਵਾਂ ਨੂੰ ਈ-ਰਿਕਸ਼ਾ ਦੇਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਅੱਜ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹੇ ਦੀਆਂ ਹੋਰ ਲੋੜਵੰਦ ਮਹਿਲਾਵਾਂ ਨੂੰ ਈ-ਰਿਕਸ਼ਾ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਦਿਵਆਂਗ, ਤਲਾਕਸ਼ੁਦਾ, ਵਿਧਵਾ ਅਤੇ ਹੋਰ ਲੋੜਵੰਦ ਮਹਿਲਾਵਾਂ ਨੂੰ ਈ-ਰਿਕਸ਼ਾ ਪ੍ਰਦਾਨ ਕਰਨ ਦੇ ਲਈ ਸੀ.ਐਸ.ਆਰ. ਤਹਿਤ ਸੋਨਾਲੀਕਾ ਸਮੂਹ ਵਲੋਂ ਆਰਥਿਕ ਮਦਦ ਕਰਦੇ ਹੋਏ ਇਹ ਬੇਹਤਰੀਨ ਪਹਿਲ ਕੀਤੀ ਗਈ ਹੈ, ਜੋ ਕਿ ਬਹੁਤ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਇੰਟਰਵਿਊ ਰਾਹੀਂ ਪਹਿਲਾਂ ਹੀ 11 ਲੋੜਵੰਦ ਮਹਿਲਾਵਾਂ ਦੀ ਚੋਣ ਕਰਕੇ ਇਨ੍ਹਾਂ ਨੂੰ 20 ਦਿਨ ਦੀ ਡਰਾਈਵਿੰਗ ਟਰੇਨਿੰਗ ਦਿੱਤੀ ਗਈ ਅਤੇ ਇਨ੍ਹਾਂ ਲਾਈਸੈਂਸ ਤੱਕ ਦੀ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਅਪਨੀਤ ਰਿਆਤ ਨੇ ਇਸ ਦੌਰਾਨ ਉਕਤ ਸਾਰੀਆਂ ਲਾਭਪਾਤਰੀ ਮਹਿਲਾਵਾਂ ਨਾਲ ਗੱਲਬਾਤ ਕਰਦੇ ਹੋਏ  ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਮਾਜ ਦੀਆਂ ਹੋਰ ਮਹਿਲਾਵਾਂ ਲਈ ਮਿਸਾਲ ਬਣਨਗੀਆਂ। ਉਨ੍ਹਾਂ ਕਿਹਾ ਕਿ ਲੋੜਵੰਦ ਮਹਿਲਾਵਾਂ ਨੂੰ ਸੌਂਪੇ ਗਏ ਈ-ਰਿਕਸ਼ਾ ਤੋਂ ਉਨ੍ਹਾਂ ਦੇ ਹੌਂਸਲੇ ਦੇ ਨਾਲ-ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਮਹਿਲਾ ਸਸ਼ਕਤੀਕਰਨ ਨੂੰ ਇਕ ਨਵੀਂ ਦਿਸ਼ਾ ਅਤੇ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਲਈ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿੱਤਿਆ ਰਾਣਾ ਸਹਿਤ ਬਿਊਰੋ ਦੀ ਪੂਰੀ ਟੀਮ ਨੇ ਸਖ਼ਤ ਮਿਹਨਤ ਕੀਤੀ ਹੈ, ਜਿਸ ਦੇ ਕਾਰਨ ਇਹ ਪ੍ਰੋਜੈਕਟ ਸਫਲਤਾਪੂਰਵਕ ਸੰਪਨ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋੜਵੰਦ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਸਾਰੀਆਂ ਲਾਭਪਾਤਰੀ ਮਹਿਲਾਵਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਸੋਨਾਲੀਕਾ ਸੀ.ਐਸ.ਆਰ ਪ੍ਰਮੁੱਖ ਸੰਗੀਤਾ ਮਿੱਤਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਲੋੜਵੰਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸ਼ਲਾਘਾਯੋਗ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਨਾਲੀਕਾ ਵਲੋਂ ਜ਼ਿਲ੍ਹੇ ਵਿੱਚ ਵਿਕਾਸ ਅਤੇ ਲੋੜਵੰਦ ਲੋਕਾਂ ਦੀ ਮਦਦ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਭਵਿੱਖ ਵਿੱਚ ਵੀ ਇਹ ਕ੍ਰਮ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ’ਤੇ ਸੋਨਾਲੀਕਾ ਸੀ.ਐਸ.ਆਰ. ਕੋਆਰਡੀਨੇਟਰ ਨੀਰਜ ਮਨੋਚਾ, ਸੰਗੀਤਾ ਹਾਂਡਾ ਤੋਂ ਇਲਾਵਾ ਈ-ਰਿਕਸ਼ਾ ਟਰੇਨਰ ਲਿਪਿਕਾ ਸ਼ਰਮਾ ਵੀ ਮੌਜੂਦ ਸਨ।
ਈ-ਰਿਕਸ਼ਾ ਮਿਲਣ ਨਾਲ ਆਤਮ ਨਿਰਭਰ ਬਣ ਪਰਿਵਾਰ ਦਾ ਚਲਾ ਸਕਦੀ ਹਾਂ ਗੁਜਾਰਾ : ਪ੍ਰਿਆ
ਈ-ਰਿਕਸ਼ਾ ਲਾਭਪਾਤਰੀ ਹੁਸ਼ਿਆਰਪੁਰ ਦੀ ਪ੍ਰਿਆ ਨੇ ਕਿਹਾ ਕਿ ਉਸਦੇ ਪਤੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ, ਉਸਦੇ ਦੋ ਬੱਚੇ ਹਨ। ਐਸੇ ਵਿੱਚ ਪਰਿਵਾਰ ਦਾ ਗੁਜਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਕਿਸੇ ਨੇ ਉਸਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਲਈ ਕਿਹਾ। ਜਦੋਂ ਉਹ ਇਥੇ ਆਈ ਅਤੇ ਅਧਿਕਾਰੀਆਂ ਨੂੰ ਆਪਣੀ ਸਥਿਤੀ ਦੇ ਬਾਰੇ ਵਿੱਚ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਈ-ਰਿਕਸ਼ਾ ਚਲਾਉਣ ਦੀ ਟਰੇਨਿੰਗ ਦਿੱਤੀ ਅਤੇ ਇਸ ਕਾਬਲ ਬਣਾਇਆ ਕਿ ਹੁਣ ਉਹ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਉਸਨੂੰ ਨਵੀਂ ਈ-ਰਿਕਸ਼ਾ ਮਿਲੀ ਹੈ, ਜਿਸ ਨੇ ਉਸਦੇ ਜੀਵਨ ਨੂੰ ਰੌਸ਼ਨ ਕਰ ਦਿੱਤਾ ਹੈ। ਉਸਨੇ ਕਿਹਾ ਕਿ ਉਹ ਹਮੇਸ਼ਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੋਨਾਲੀਕਾ ਸਮੂਹ ਦੀ ਧੰਨਵਾਦੀ ਰਹੇਗੀ, ਜਿਸ ਦੇ ਕਾਰਨ ਉਹ ਆਤਮ ਨਿਰਭਰ ਬਣ ਪਾਈ ਹੈ।
ਪਤੀ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਫੜਿਆ ਹੱਥ, ਹਮੇਸ਼ਾ ਰਹੇਗੀ ਧੰਨਵਾਦੀ : ਵੰਦਨਾ
ਈ-ਰਿਕਸ਼ਾ ਲਾਭਪਾਤਰੀ ਹੁਸ਼ਿਆਰਪੁਰ ਦੀ ਵੰਦਨਾ ਨੇ ਦੱਸਿਆ ਕਿ ਉਸਦੇ ਪਤੀ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੀ ਢਾਈ ਮਹੀਨੇ ਦੀ ਬੱਚੀ ਹੈ। ਪਤੀ ਦੀ ਮੌਤ ਤੋਂ ਬਾਅਦ ਆਪਣਾ ਅਤੇ ਬੱਚੀ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਸੀ, ਇਸ ਲਈ ਉਹ ਆਪਣੇ ਮਾਂ-ਬਾਪ ਦੇ ਘਰ ਵਿੱਚ ਰਹਿ ਰਹੀ ਹੈ। ਵੰਦਨਾ ਨੇ ਦੱਸਿਆ ਕਿ ਕਿਸੇ ਨੇ ਉਸਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਜਾਣ ਦੇ ਲਈ ਕਿਹਾ ਅਤੇ ਇਥੇ ਆਉਣ ’ਤੇ ਉਸਨੂੰ ਆਤਮ ਸਨਮਾਨ ਨਾਲ ਜੀਣ ਦੀ ਨਵੀਂ ਰਾਹ ਮਿਲੀ ਹੈ ਅਤੇ ਹੁਣ ਉਹ ਆਤਮਨਿਰਭਰ ਬਣ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਦੀ ਹੈ। ਉਸਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਸਦਾ ਹੱਥ ਫੜ ਕੇ ਉਸਨੂੰ ਨਵੀਂ ਦਿਸ਼ਾ ਦਿਖਾਈ ਹੈ, ਜਿਸ ਦੇ ਲਈ ਉਹ ਪ੍ਰਸ਼ਾਸਨ ਦੀ ਹਮੇਸ਼ਾ ਧੰਨਵਾਦੀ ਰਹੇਗੀ। ਉਸਨੇ ਹੋਰ ਲੋੜਵੰਦ ਮਹਿਲਾਵਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਦੇ ਸਾਹਮਣੇ ਹੱਥ ਨਾ ਫੈਲਾਉਣ ਬਲਕਿ ਖੁੱਦ ਆਪਣੇ ਪੈਰ੍ਹਾਂ ’ਤੇ ਖੜੀਆਂ ਹੋਣ।

Related posts

Leave a Reply