ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਵੈਨ ਅਤੇ ਫਸਟ ਏਡ ਟੀਮ ਸ੍ਰੀ ਅਨੰਦਪੁਰ ਸਾਹਿਬ ਲਈ ਕੀਤੀ ਰਵਾਨਾ

ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਵੈਨ ਅਤੇ ਫਸਟ ਏਡ ਟੀਮ ਸ੍ਰੀ ਅਨੰਦਪੁਰ ਸਾਹਿਬ ਲਈ ਕੀਤੀ ਰਵਾਨਾ
ਹੁਸ਼ਿਆਰਪੁਰ, 27 ਮਾਰਚ:
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਪਨੀਤ ਰਿਆਤ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ’ਤੇ ਫਸਟ ਏਡ ਦੀ ਪੋਸਟ ਲਗਾਉਣ ਲਈ ਐਂਬੂਲੈਂਸ ਵੈਨ ਅਤੇ ਫਸਟ ਏਡ ਟੀਮ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਟੀਮ 27 ਮਾਰਚ ਤੋਂ 29 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੇਵਾਵਾਂ ਪ੍ਰਦਾਨ ਕਰੇਗੀ। ਰਵਾਨਾ ਕੀਤੀ ਟੀਮ ਵਿੱਚ ਰਿਟਾਇਰਡ ਪਲਟੂਨ ਕਮਾਂਡਰ ਸੰਤੋਖ ਸਿੰਘ, ਬਲਬੀਰ ਸਿੰਘ, ਮਨਜੀਤ ਸਿੰਘ, ਸੋਹਣ ਸਿੰਘ, ਰਣਜੀਤ ਸਿੰਘ ਸ਼ਾਮਲ ਹਨ, ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ। ਟੀਮ ਵਲੋਂ ਸੰਗਤਾਂ ਦੀ ਸਹੂਲਤ ਲਈ ਫਸਟ ਏਡ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਐਂਬੂਲੈਂਸ ਵੈਨ ਮਰੀਜ਼ਾਂ ਆਦਿ ਨੂੰ ਦੂਰ-ਨੇੜੇ ਹਸਪਤਾਲਾਂ ਵਿਖੇ ਪਹੁੰਚਾਉਣ ਦੀ ਸੇਵਾ ਪ੍ਰਦਾਨ ਕਰੇਗੀ।
ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ, ਸਰਬਜੀਤ, ਰਣਬੀਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Related posts

Leave a Reply