ਡੀਜੀਪੀ ਸੁਰੇਸ਼ ਅਰੋੜਾ ਤਿੰਨ ਮਹੀਨੇ ਹੋਰ ਪੰਜਾਬ ਪੁਲਿਸ ਦੇ ਮੁਖੀ ਵਜੋਂ ਤਾਇਨਾਤ ਰਹਿਣਗੇ

ਚੰਡੀਗੜ੍ਹ: ਡੀਜੀਪੀ ਸੁਰੇਸ਼ ਅਰੋੜਾ ਤਿੰਨ ਮਹੀਨੇ ਹੋਰ ਪੰਜਾਬ ਪੁਲਿਸ ਦੇ ਮੁਖੀ ਵਜੋਂ ਤਾਇਨਾਤ ਰਹਿਣਗੇ। ਕੇਂਦਰ ਸਰਕਾਰ ਨੇ ਕੈਪਟਨ ਸਰਕਾਰ ਦੀ ਸਿਫਾਰਸ਼ ਨੂੰ ਪ੍ਰਵਾਨਗੀ ਦਿੰਦਿਆਂ ਅਰੋੜਾ ਦੇ ਕਾਰਜਕਾਲ ਵਿੱਚ ਵਾਧਾ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੁਰੇਸ਼ ਅਰੋੜਾ ਦਾ ਕਾਰਜਕਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਸੀ, ਪਰ ਹੁਣ ਉਹ 30 ਦਸੰਬਰ ਭਾਵ ਇਸ ਸਾਲ ਦੇ ਅੰਤ ਤਕ ਪੰਜਾਬ ਪੁਲਿਸ ਦੇ ਮੁਖੀ ਦੇ ਅਹੁਦੇ ‘ਤੇ ਬਣੇ ਰਹਿਣਗੇ।

Related posts

Leave a Reply