ਡੇਅਰੀ ਵਿਕਾਸ ਵਿਭਾਗ ਵਲੋਂ ਐਸ.ਸੀ. ਸਿਖਿਆਰਥੀਆਂ ਲਈ ਮੁਫ਼ਤ ਦੋ ਸਪਤਾਹ ਦਾ ਡੇਅਰੀ ਸਿਖਲਾਈ ਕੋਰਸ 20 ਤੋਂ ਸ਼ੁਰੂ : ਹਰਵਿੰਦਰ ਸਿੰਘ

ਡੇਅਰੀ ਵਿਕਾਸ ਵਿਭਾਗ ਵਲੋਂ ਐਸ.ਸੀ. ਸਿਖਿਆਰਥੀਆਂ ਲਈ ਮੁਫ਼ਤ ਦੋ ਸਪਤਾਹ ਦਾ ਡੇਅਰੀ ਸਿਖਲਾਈ ਕੋਰਸ 20 ਤੋਂ ਸ਼ੁਰੂ : ਹਰਵਿੰਦਰ ਸਿੰਘ
ਡਿਪਟੀ ਡਾਇਰੈਕਟਰ ਡੇਅਰੀ ਨੇ ਯੋਗ ਉਮੀਦਵਾਰਾਂ ਨੂੰ ਮੁਫ਼ਤ ਸਿਖਲਾਈ ਕੋਰਸ ਦਾ ਲਾਭ ਉਠਾਉਣ ਦੀ ਕੀਤੀ ਅਪੀਲ
ਕਿਹਾ ਉਮੀਦਵਾਰ 16 ਸਤੰਬਰ ਨੂੰ ਆਪਣੇ ਜ਼ਰੂਰੀ ਦਸਤਾਵੇਜ ਲੈ ਕੇ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਦੇ ਦਫ਼ਤਰ ’ਚ ਕਰਨ ਸੰਪਰਕ
ਹੁਸ਼ਿਆਰਪੁਰ, 14 ਸਤੰਬਰ: ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਐਸ.ਸੀ. ਕੈਟਾਗਰੀ ਨਾਲ ਸਬੰਧਤ ਲਾਭਪਾਤਰੀਆਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸਿਖਲਾਈ ਲਈ ਕੋਵਿਡ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ 20 ਸਤੰਬਰ ਤੋਂ ਪਹਿਲਾ ਬੈਚ ਸਾਰੇ ਸਿਖਲਾਈ ਕੇਂਦਰਾਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀਆਂ ਨੂੰ ਮੁਫ਼ਤ ਸਿਖਲਾਈ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਮੁਫ਼ਤ ਰਿਫਰੈਸ਼ਮੈਂਟ, ਖਾਣਾ ਤੋਂ ਇਲਾਵਾ 2000 ਰੁਪਏ ਵਜੀਫਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਖਾਦ ਖੁਰਾਕ, ਨਸਲ ਸੁਧਾਰ, ਸੰਭਾਲ ਤੇ ਸੁਚਾਰੂ ਮੰਡੀਕਰਨ ਦੀ ਨਵੀਨਤਮ ਤਕਨੀਕਾਂ ਬਾਰੇ ਸਿਖਲਾਈ ਪ੍ਰੋਗਰਾਮ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿਖਿਆਰਥੀਆਂ ਨੂੰ ਵਿਭਾਗੀ ਸਾਹਿਤ ਵੀ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਦੀ ਚੋਣ ਜ਼ਿਲ੍ਹਾ ਪੱਧਰ ’ਤੇ ਵਿਭਾਗੀ ਕਮੇਟੀ ਵਲੋਂ ਕੀਤੀ ਜਾਵੇਗੀ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ (ਪੁਰਸ਼, ਮਹਿਲਾ) ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੋਵੇ, ਘੱਟ ਤੋਂ ਘੱਟ 5ਵੀਂ ਪਾਸ, ਪੇਂਡੂ ਪਿਛੋਕੜ ਹੋਣ ਉਹ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ, ਕਮਰਾ ਨੰਬਰ 439 ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਹੁਸ਼ਿਆਰਪੁਰ (ਫੋਨ ਨੰਬਰ 01882-220025) ਵਿਚ 16 ਸਤੰਬਰ ਨੂੰ ਆਪਣਾ ਯੋਗਤਾ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਲੈ ਕੇ ਸਵੇਰੇ 10 ਵਜੇ ਸੰਪਰਕ ਕਰਨ ਤਾਂ ਜੋ ਵਿਭਾਗੀ ਕਮੇਟੀ ਵਲੋਂ ਚੋਣ ਤੋਂ ਬਾਅਦ ਟਰੇਨਿੰਗ ਸੈਂਟਰ ਨੂੰ ਟਰੇਨਿੰਗ ਲਈ ਸਿਫਾਰਸ਼ ਕੀਤੀ ਜਾ ਸਕੇ। ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਇਸ ਮੌਕੇ ’ਤੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Related posts

Leave a Reply