ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਦੇਖਭਾਲ ਲਈ ਹਨੀਪ੍ਰੀਤ ਨੂੰ ਅਟੈਂਡੈਂਟ ਦਾ ਕਾਰਡ ਦਿੱਤਾ ਗਿਆ

ਸਿਰਸਾ : ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ  ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਐਸਕਾਰਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਡੇਰਾ ਮੁਖੀ ਨੂੰ ਮਿਲਣ  ਹਨੀਪ੍ਰੀਤ (Honeypreet) ਵੀ ਗੁਰੂਗ੍ਰਾਮ ਪਹੁੰਚ ਚੁੱਕੀ ਹੈ।
 
ਇਲਾਜ ਲਈ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ  ਦੀ 9ਵੀਂ ਮੰਜ਼ਿਲ ‘ਤੇ 4643 ਕਮਰੇ ‘ਚ ਰੱਖਿਆ ਗਿਆ ਹੈ।  15 ਜੂਨ ਤਕ ਲਈ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਂਡੈਂਟ ਦਾ ਕਾਰਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸ ਦੇ ਕਮਰੇ ‘ਚ ਜਾ ਸਕਦੀ ਹੈ।

ਕੋਰੋਨਾ ਕਾਰਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਐਤਵਾਰ ਦੁਪਹਿਰੇ ਮੇਦਾਂਤਾ ਹਸਪਤਾਲ ਦੇ ਕੋਵਿਡ ਵਾਰਡ ‘ਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਦਿਨ ਪਹਿਲਾਂ ਤਬੀਅਤ ਖ਼ਰਾਬ ਹੋਣ ‘ਤੇ ਉਸ ਨੂੰ ਪੀਜੀਆਈ ਰੋਹਤਕ ‘ਚ ਦਾਖ਼ਲ ਕਰਵਾਇਆ ਸੀ। ਉੱਥੋਂ ਦੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਫਿਰ ਕੋਰੋਨਾ ਦੀ ਜਾਂਚ ਕੀਤੀ ਗਈ ਜਿਸ ਵਿਚ ਰਿਪੋਰਟ ਪਾਜ਼ੇਟਿਵ ਆਈ। 

Related posts

Leave a Reply