ਤਹਿਸੀਲ ਕਮੇਟੀ (ਮਾਰਕਸਵਾਦੀ) ਹੁਸ਼ਿਆਰਪੁਰ ਦੀ ਹੋਈ ਮੀਟਿੰਗ : ਭਾਰਤ ਦੀ ਅਜੋਕੀ ਰਾਜਸੀ ਅਵਸਥਾ ਤੇ ਵਿਚਾਰ ਰੱਖੇ

22 ਜੁਲਾਈ ਅਤੇ ਇੱਕ ਅਗਸਤ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਕੀਤਾ ਫੈਸਲਾ
ਹੁਸ਼ਿਆਰਪੁਰ, (Vikas Julka, Satwinder) : ਅੱਜ ਇੱਥੇ ਤਹਿਸੀਲ ਕਮੇਟੀ (ਮਾਰਕਸਵਾਦੀ) ਹੁਸ਼ਿਆਰਪੁਰ ਦੀ ਮੀਟਿੰਗ ਸ੍ਰੀ ਮਤੀ ਸੁਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ‘ਚ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਸਕੱਤਰ ਗੁਰਮੇਸ਼ ਸਿੰਘ ਨੇ ਵਿਸ਼ੇਸ਼ ਤੌਰ ਤੇ ਅਤੇ ਸੱਭ ਤੋਂ ਪਹਿਲਾਂ ਭਾਰਤ ਦੀ ਅਜੋਕੀ ਰਾਜਸੀ ਅਵਸਥਾ ਤੇ ਵਿਚਾਰ ਰੱਖੇ ਤੇ ਮੌਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਵਿਸਤਾਰ ਸਹਿਤ ਦਸਿਆ ਤੇ ਆਏ ਸਾਥੀਆਂ ਨੂੰ ਸੰਘਰਸ਼ਾਂ ਦੇ ਰਾਹ ਪੈਂਣ ਦਾ ਸੱਦਾ ਦਿੱਤਾ।

 

ਸਹਿਸੀਲ ਸਕੱਤਰ ਕਾ: ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ 22 ਜੁਲਾਈ ਨੂੰ ਪੰਜਾਬ ਪੱਧਰ ਤੇ ਬਿਜਲੀ ਦੇ ਬਿਲਾਂ ਦੇ ਵੱਧੇ ਰੇਟਾਂ ਵਿਰੁੱਧ ਪਾਰਟੀ ਵਲੋਂ ਚਲਾਏ ਸੰਘਰਸ਼ ਬਾਰੇ ਵਿਸਥਾਰ ਸਹਿਤ ਦਸਿਆ ਤੇ ਤਹਿਸੀਲ ਪੱਧਰ ਤੇ ਬਿਜਲੀਘਰ ਚੱਬੇਵਾਲ ਵਿਖੇ ਵਿਸ਼ਾਲ ਪ੍ਰਦਰਸ਼ਨ ਤੇ ਦਰਨੇ ਦੀ ਰੂਪ-ਰੇਖਾ ਦਸੀ। ਇਸ ਫੈਸਲੇ ਤੇ ਸਾਥੀਆਂ ਨੂੰ ਪੂਰੀ ਸਰਗਰਮੀ ਨਾਲ ਹਿੱਸਾ ਲੈਣ ਦਾ ਫੈਸਲਾ ਲਿਆ ਹੈ।ਇੱਕ ਅਗਸਤ ਨੂੰ ਚੰਡੀਗੜ੍ਹ ਵਿਖੇ ਕਾ: ਸੁਰਜੀਤ ਸਿੰਘ ਦੀ ਬਰਸੀ ਮੌਕੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ ਲਿਆ।

Related posts

Leave a Reply