UPDATED: ਦਰਿਆ ‘ਚ ਨਹਾਉਣ ਗਏ ਚਾਰ ਨੌਜਵਾਨ ਡੁੱਬੇ, ਜੱਦੋ ਜਹਿਦ ਉਪਰੰਤ ਪੁਲਿਸ ਨੂੰ ਮਿਲੀਆਂ ਲਾਸ਼ਾਂ

ਦਰਿਆ ‘ਚ ਨਹਾਉਣ ਗਏ ਬਲਾਚੌਰ ਦੇ ਚਾਰ ਨੌਜਵਾਨ ਡੁੱਬੇ, ਜੱਦੋ ਜਹਿਦ ਉਪਰੰਤ ਪੁਲਿਸ ਨੂੰ ਮਿਲੀਆਂ ਲਾਸ਼ਾਂ
ਬਲਾਚੌਰ, 30 ਮਈ (ਜੋਸ਼ੀ) 
ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 4 ਦੇ ਤਿੰਨ ਨੌਜਵਾਨ ਤੇ ਵਾਰਡ ਨੰਬਰ ਸੱਤ ਦੇ ਇਕ ਨੌਜਵਾਨ ਦਾ ਸਤਲੁਜ ਦਰਿਆ ‘ਚ ਨਹਾਉਂਦੇ ਸਮੇਂ ਲਾਪਤਾ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਚਾਰੋਂ ਨੌਜਵਾਨ ਅੱਜ ਅੱਤ ਦੀ ਪੈ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਪਿੰਡ ਔਲੀਆਪੁਰ ਲਾਗੇ ਸਤਲੁਜ ਦਰਿਆ ਉੱਪਰ ਨਹਾਉਣ ਗਏ ਸਨ ਪਰ ਦਰਿਆ ਦੇ ਤੇਜ਼ ਵਹਾਅ ਅੱਗੇ ਟਿਕ ਨਾ ਸਕੇ। ਦਰਿਆ ਦੇ ਤੇਜ਼ ਵਹਾਅ ਦੀ ਲਪੇਟ ‘ਚ ਆਉਣ ਕਾਰਨ ਬਾਹਰ ਨਹੀਂ ਨਿਕਲ ਸਕੇ।
ਬਾਅਦ ਦੁਪਹਿਰ ਇਲਾਕੇ ਅੰਦਰ ਨੌਜਵਾਨਾਂ ਦੀ ਪੁਸ਼ਟੀ ਸਬੰਧੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਲਾਚੌਰ ਤਰਲੋਚਨ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ ਵਾਰਡ ਨੰਬਰ ਚਾਰ ਨਿਵਾਸੀ ਹਰਦੀਪ ਕੁਮਾਰ ਉਰਫ ਮਨੀ, ਸੰਦੀਪ ਉਰਫ਼ ਦੀਪੂ ਅਤੇ ਉਨ੍ਹਾਂ ਦੇ ਚੌਥੇ ਸਾਥੀ ਨਿਤਿਨ ਵਾਰਡ ਨੰਬਰ ਸੱਤ ਬਲਾਚੌਰ ਹੈਪੀ ਜਿਹੜੇ ਕਿ ਔਲੀਆਪੁਰ ਬਾਹੱਦ ਰਕਬਾ ‘ਚ ਚੱਲ ਰਹੇ ਸਤਲੁਜ ਦਰਿਆ ਵਿਚ ਨਹਾਉਣ ਸਮੇਂ ਲਾਪਤਾ ਹੋ ਗਏ । ਦਰਿਆ ਕਿਨਾਰੇ ਖੜ੍ਹੇ ਮੋਟਰਸਾਈਕਲਾਂ ਉੱਪਰ ਲਾਪਤਾ ਨੌਜਵਾਨਾਂ ਦੇ ਕੱਪੜੇ ਅਤੇ ਬੂਟ ਚੱਪਲਾਂ ਵੀ ਬਰਾਮਦ ਹੋਏ ਹਨ । ਪੁਲਿਸ ਵੱਲੋਂ ਦਰਿਆ ਵਿਚ ਲਾਪਤਾ ਨੌਜਵਾਨਾਂ ਦੀ ਭਾਲ ਲਈ ਰੋਪੜ ਤੋਂ ਗੋਤਾਖੋਰਾਂ ਦੀ ਟੀਮ ਨੂੰ ਮੰਗਵਾਇਆ ਗਿਆ ਹੈ । ਕਾਫੀ ਜੱਦੋ ਜਹਿਦ ਉਪਰੰਤ ਦੇਰ ਸ਼ਾਮ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਗੋਤਾਖੋਰ ਦਰਿਆ ਵਿਚੋਂ ਬਰਾਮਦ ਕਰਨ ਵਿਚ ਕਾਮਯਾਬ ਹੋਏ । ਪੁਲਿਸ ਵੱਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।

Related posts

Leave a Reply