ਦਲਿਤ ਸਮਾਜ ਨੂੰ ਨਗਰ ਕੌਂਸਲ ਦੇੇ ਆਹੁਦੇ ਤੋਂ ਪਰੇ ਰੱਖ ਕੇ ਅਕਾਲੀ ਭਾਜਪਾ ਤੋਂ ਬਾਅਦ ਕਾਂਗਰਸ ਨੇ ਵੀ ਦਲਿਤ ਵਿਰੋਧੀ ਪਾਰਟੀ ਹੋਣ ਦਾ ਪ੍ਰਮਾਣ ਪੇਸ਼ ਕੀਤਾ : ਵਿਨੋਦ ਕਲਿਆਣ


ਗੜ੍ਹਦੀਵਾਲਾ 25 ਅਪ੍ਰੈਲ (ਚੌਧਰੀ) : ਭੀਮ ਆਰਮੀ ਗੜ੍ਹਦੀਵਾਲਾ ਦੇ ਪ੍ਰਧਾਨ ਵਿਨੋਦ ਕਲਿਆਣ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ 1992 ਤੋਂ ਹੁਣ ਤੱਕ ਕਿਸੇ ਵੀ ਪਾਰਟੀ ਨੇ ਨਗਰ ਕੌਂਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਜਾਂ ਉਪ ਪ੍ਰਧਾਨਗੀ ਦਾ ਆਹੁਦੇਦਾ ਦਲਿਤ ਸਮਾਜ ਨੂੰ ਨਹੀਂ ਦਿੱਤਾ,ਅਤੇ ਇਸ ਵਾਰ ਕਾਂਗਰਸ ਨੇ ਵੀ ਦਲਿਤ ਸਮਾਜ ਨੂੰ ਨਗਰ ਕੌਂਸਲ ਦੇੇ ਆਹੁਦੇ ਤੋਂ ਪਰੇ ਰੱਖ ਕੇ ਦਲਿਤ ਵਿਰੋਧੀ ਪਾਰਟੀ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਅਕਾਲੀ ਭਾਜਪਾ ਦੇ ਗਠਜੋੜ ਦੌਰਾਨ ਵੀ ਦਲਿਤ ਸਮਾਜ ਨਾਲ ਵਿਤਕਰਾ ਕੀਤਾ ਜਾਂਦਾ ਸੀ। ਅਤੇ ਹੁਣ ਕਾਂਗਰਸ ਦੀ ਸਰਕਾਰ ਆਉਣ ਤੇ ਵੀ ਦਲਿਤਾਂ ਨਾਲ ਵਿਤਕਰਾ ਬੰਦ ਨਹੀਂ ਹੋਇਆ ਅਤੇ ਦਲਿਤ ਸਮਾਜ ਦਾ ਬਣਦਾ ਮਾਣ ਸਨਮਾਨ ਦਲਿਤਾਂ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਫਿਰ ਨਗਰ ਕੌਂਸਲ ਗੜ੍ਹਦੀਵਾਲਾ ਵਿਚ ਦਲਿਤ ਸਮਾਜ ਨਾਲ ਧੱਕਾ ਕੀਤਾ ਗਿਆ ਜੋ ਕੇ ਬਿਲਕੁਲ ਗਲਤ ਹੈ।ਜਿਸਦਾ ਪੂਰੇ ਦਲਿਤ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।

Related posts

Leave a Reply