ਦਿਲ ਦੇ ਦੌਰੇ ਕਾਰਣ ਕਿਸ਼ਨ ਚੰਦਰ ਮਹਾਜ਼ਨ ਦਾ ਹਾਲ ਜਾਨਣ ਲ‌ਈ ਪੁੱਜੇ ਪ੍ਰਸਿੱਧ ਕਲਾਕਾਰ ਗੁਰੂ ਰੰਧਾਵਾ ਦੇ ਪਿਤਾ 

ਦਿਲ ਦੇ ਦੌਰੇ ਕਾਰਣ ਸ੍ਰੀ ਮਹਾਜ਼ਨ ਦਾ ਹਾਲ ਜਾਨਣ ਲ‌ਈ ਪੁੱਜੇ ਪ੍ਰਸਿੱਧ ਕਲਾਕਾਰ ਗੁਰੂ ਰੰਧਾਵਾ ਦੇ ਪਿਤਾ 
 
ਪਠਾਨਕੋਟ,16 ਜੁਲਾਈ ( ਰਾਜਿੰਦਰ ਸਿੰਘ ਰਾਜਨ) ਬਾਲੀਵੁਡ ਦੇ ਪ੍ਰਸਿੱਧ ਕਲਾਕਾਰ ਗੁਰੂ ਰੰਧਾਵਾ ਦੇ ਪਿਤਾ ਸ: ਇਕਬਾਲ ਸਿੰਘ ਰੰਧਾਵਾ ਧਾਰੋਵਾਲੀ (ਸੇਵਾ ਮੁੱਕਤ ਜਿਲਾ ਵੈਟਨਰੀ ਇੰਸਪੈਕਟਰ) ਜੋ ਕਿ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਦਾ ਹਾਲ ਜਾਨਣ ਲ‌ਈ ਅੱਜ ਉਨਾ ਦੇ ਗ੍ਰਹਿ ਪਠਾਨਕੋਟ ਪੁੱਜੇ। 
 
ਇਸ ਮੌਕਾ ਬਲਵਿੰਦਰ ਸਿੰਘ ਰੰਧਾਵਾ ਉਦੋਵਾਲੀ ਅਤੇ ਬਲਵੰਤ ਸਿੰਘ ਪੰਜਾਬ ਸੀਨੀਅਰ ਵੈਟਨਰੀ ਇੰਸਪੈਕਟਰ ਸ਼ਾਮਲ ਸਨ। ਵਰਨਣਯੋਗ ਹੈ ਕਿ ਕਿਸ਼ਨ ਚੰਦਰ ਮਹਾਜ਼ਨ ਜਥੇਬੰਦੀ ਦੇ ਕੰਮਾਂ ਕਰਕੇ ਚੰਡੀਗੜ ਗ‌ਏ ਹੋਏ ਸਨ, ਉਥੇ ਉਨ੍ਹਾਂ ਨੂੰ ਜਬਰਦਸਤ ਦਿਲ ਦੇ ਦੌਰੇ ਕਾਰਣ ਉਹਨਾਂ ਦੇ ਸਾਥੀ ਉਹਨਾਂ ਨੂੰ ਚੰਡੀਗੜ ਪੀ ਜੀ ਆਈ ਲੈ ਗ‌ਏ ਜਿਥੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕਰਨ ਉਪਰੰਤ ਛੁੱਟੀ ਦੇ ਕੇ ਕੁਝ ਦਿਨ ਮੁਕੰਮਲ ਆਰਾਮ ਕਰਨ ਦੀ ਸਲਾਹ ਦਿਤੀ ਸੀ।

Related posts

Leave a Reply