ਦੀਨਾਨਗਰ ਪੁਲਿਸ ਨੇ ਇੱਕ ਕਾਰ ਵਿੱਚੋਂ 19 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ ਕੀਤੇ

ਦੀਨਾਨਗਰ ਪੁਲਿਸ ਨੇ ਇੱਕ ਕਾਰ ਵਿੱਚੋਂ 19 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ ਕੀਤੇ


ਦੀਨਾਨਗਰ (ਬਲਵਿੰਦਰ ਸਿੰਘ ਬਿੱਲਾ)

ਦੀਨਾਨਗਰ ਪੁਲਿਸ ਨੇ ਇਕ ਕਾਰ ਵਿਚੋਂ 19 ਹਜ਼ਾਰ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਜਦਕਿ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਨਸ਼ੀ ਦੀਨਾਨਗਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਰੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਅਮਰਜੀਤ ਆਟੋ ਮੋਬਾਈਲ ਦੇ ਸਾਹਮਣੇ ਖੜ੍ਹਾ ਸੀ।


ਇਸੇ ਦੌਰਾਨ ਇਕ ਇੰਡੀਗੋ ਕਾਰ ਗੁਰਦਾਸਪੁਰ ਤੋਂ ਆ ਰਹੀ ਸੀ। ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਰੋਕ ਲਿਆ। ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿਚੋਂ ਬੋਰੀ ਅਤੇ ਲਿਫ਼ਾਫ਼ਾ ਬਰਾਮਦ ਹੋਇਆ। ਜਿਸ ਤੋਂ ਬਾਅਦ ਡੀਐਸਪੀ ਨੇ ਮਹੇਸ਼ ਕੁਮਾਰ ਨੂੰ ਸੂਚਿਤ ਕੀਤਾ।

ਉਨ੍ਹਾਂ ਦੀ ਮੌਜੂਦਗੀ ਵਿਚ, ਉਨ੍ਹਾਂ ਕੋਲੋਂ 19 ਹਜ਼ਾਰ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ. ਫੜੇ ਗਏ ਦੋਸ਼ੀਆਂ ਦੀ ਪਛਾਣ ਜੀਵਨ ਉਰਫ ਲੱਬਾ ਪੁੱਤਰ ਗੁਰਦੀਪ ਸਿੰਘ ਵਾਸੀ ਪਨਿਆੜ ਅਤੇ ਹਰਭਜਨ ਸਿੰਘ ਉਰਫ ਭਜਾ ਪੁੱਤਰ ਸਵਰਨ ਸਿੰਘ ਵਾਸੀ ਕੋਟ ਮੀਆਂ ਸਹਿਬ (ਕਲਾਨੌਰ) ਵਜੋਂ ਹੋਈ ਹੈ।

ਇਨ੍ਹਾਂ ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
.

Related posts

Leave a Reply