ਦੁਖਦ ਖ਼ਬਰ : ਮੁਕੇਰੀਆਂ ਨੇੜੇ ਵਾਪਰੇ ਇਕ ਭਿਅੰਕਰ ਹਾਦਸੇ ਚ 4 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ

ਮੁਕੇਰੀਆਂ / ਹੁਸ਼ਿਆਰਪੁਰ / ਗੁਰਦਾਸਪੁਰ (ਅਭਿਨੰਦਨ ਆਰਿਫ਼ ਬਿਊਰੋ ) ਮੁਕੇਰੀਆਂ ਨੇੜੇ ਵਾਪਰੇ ਇਕ ਭਿਅੰਕਰ ਹਾਦਸੇ ਚ 4 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ ਹੋ ਗਈ ਹੈ। 
ਜਾਣਕਾਰੀ ਅਨੁਸਾਰ  ਮੁਕੇਰੀਆਂ ਨੇੜੇ ਹਾਈਵੇਅ ’ਤੇ ਖੜ੍ਹੇ ਟਰੱਕ ਨਾਲ ਪੁਲੀਸ ਦੀ ਬੱਸ ਦੀ ਟੱਕਰ ਹੋ ਗਈ।

ਪੁਲਿਸ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਮੁਲਾਜ਼ਮ ਸਮੇਤ ਚਾਰ ਮੁਲਾਜ਼ਮਾਂ ਦੀ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਇਸ ਹਾਦਸੇ ‘ਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ.

ਪਤਾ ਲੱਗਾ ਹੈ ਕਿ ਪੀਏਪੀ ਜਲੰਧਰ ਤੋਂ ਪੁਲੀਸ ਮੁਲਾਜ਼ਮ ਗੁਰਦਾਸਪੁਰ ਜਾ ਰਹੇ ਸਨ।

ਮੁਕੇਰੀਆਂ ਨੇੜੇ ਸੰਘਣੀ ਧੁੰਦ ਕਾਰਨ ਪੁਲੀਸ ਦੀ ਬੱਸ ਹਾਈਵੇਅ ’ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 6:40 ਵਜੇ ਦੇ ਕਰੀਬ ਵਾਪਰਿਆ। ਇਸ ਭਿਆਨਕ ਹਾਦਸੇ ਵਿੱਚ ਕਈ ਕਰਮਚਾਰੀ ਜ਼ਖਮੀ ਹੋ ਗਏ।
ਘਟਨਾ ਵਾਲੀ ਥਾਂ ਦੇ ਨੇੜੇ ਸਥਿਤ ਇਕ ਧਾਰਮਿਕ ਸਥਾਨ ਦੀ ਸੇਵਾ ਕਰ ਰਹੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਬੱਸ ਵਿਚ ਸਫਰ ਕਰਦੇ ਸਮੇਂ ਵਾਪਰੀ।
ਸਟਾਫ ਨੇ ਓਹਨਾ  ਕੋਲ ਆ ਕੇ ਘਟਨਾ ਦੀ ਸੂਚਨਾ ਦਿੱਤੀ।

ਚਸ਼ਮਦੀਦਾਂ ਅਨੁਸਾਰ ਖੜ੍ਹੀ ਟਰਾਲੀ ਵਿੱਚ ਕਈ ਮੁਲਾਜ਼ਮ ਜ਼ਖ਼ਮੀ ਹਾਲਤ ਵਿੱਚ ਬੱਸ ਵਿੱਚ ਫਸ ਗਏ।

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਚ 30 ਤੋਂ ਵੱਧ ਮੁਲਾਜ਼ਿਮ ਸਵਾਰ ਸਨ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  

Related posts

Leave a Reply