ਦੁਖਦ ਸਮਾਚਾਰ.. ਅਕਾਲੀ ਆਗੂ ਅਤੇ ਪੰਜਾਬੀ ਅਖਬਾਰ ਦੇ ਰਹੇ ਪੱਤਰਕਾਰ ਕੁਲਦੀਪ ਸਿੰਘ ਗੋਂਦਪੁਰ ਦੀ ਬੇਵਕਤੀ ਮੌਤ ਨਾਲ ਇਲਾਕੇ ਚ ਸੋਗ ਦੀ ਲਹਿਰ

ਗੜ੍ਹਦੀਵਾਲਾ 26 ਅਪ੍ਰੈਲ(ਚੌਧਰੀ) : ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਵਾਈਸ ਪ੍ਰਧਾਨ ਅਤੇ ਪੰਜਾਬੀ ਅਖਬਾਰ ਦੇ ਰਹੇ ਪੱਤਰਕਾਰ ਕੁਲਦੀਪ ਸਿੰਘ ਗੋਂਦਪੁਰ ਦੀ ਅਚਾਨਕ ਮੌਤ ਹੋਣ ਤੇ ਪਿੰਡ ਗੋਂਦਪੁਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੋਣ ਕਾਰਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜੇਰੇ ਇਲਾਜ ਸਨ। ਉਹ 46 ਵਰਿਆਂ ਦੇ ਸਨ।ਉਨਾਂ ਦੀ ਬੇਵਕਤੀ ਮੌਤ ਤੇ ਪਾਰਟੀ ਦੇ ਸੀਨੀਅਰ ਆਗੂ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਜਿਲਾਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ,ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ,ਕੋਰ ਕਮੇਟੀ ਮੈੈਂਬਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ,ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਇਕਬਾਲ ਸਿੰਘ ਜੌਹਲ, ਗੁਰਦੀਪ ਸਿੰਘ ਦਾਰਾਪੁਰ, ਡਾ ਕਰਮ ਸਿੰਘ ਜੌੌਹਲ,ਬਾਬਾ ਰਾਮਜੀ ਬਾਹਟੀਵਾਲ, ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ,ਸਰਕਲ ਇੰਚਾਰਜ ਗੜ੍ਹਦੀਵਾਲਾ ਕੁਲਦੀਪ ਸਿੰਘ ਲਾਡੀ ਬੁੱਟਰ, ਸਰਕਲ ਇੰਚਾਰਜ ਕੰਢੀ ਖੇਤਰ ਸੰਜੀਵ ਸਿੰਘ ਕੋਈ ਸਰਕਲ ਇੰਚਾਰਜ ਹਰਵਿੰਦਰ ਸਿੰਘ ਸਮਰਾ, ਗੁਰਸ਼ਮਿੰਦਰ ਸਿੰਘ ਰੰਮੀ, ਯੂਥ ਨੇਤਾ ਸ਼ੁਭਮ ਸਹੋਤਾ, ਸ਼ਹਿਰੀ ਪ੍ਰਧਾਨ ਵਿਵੇਕ ਗੁੁਪਤਾ,ਲੱਕੀ ਰਾਏ,ਸ਼ੈਕੀ ਕਲਿਆਣ ਸਮੇਤ ਪਾਰਟੀ ਦੇ ਹੋਰ ਆਗੂਆਂ ਅਤੇ ਸਮੂਹ ਪੱੱਤਰਕਾਰ ਭਾਈਚਾਰੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਕਿਹਾ ਕਿ ਇਹਨਾਂ ਦੇ ਜਾਣ ਨਾਲ ਪਰਿਵਾਰ ਅਤੇ ਪਾਰਟੀ ਨੂੰ ਕਦੇ ਵੀ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ ਅਤੇ ਦੋ ਬੇਟੀਆਂ ਛੱਡ ਗਏ ਹਨ। ਉਨਾਂ ਦਾ ਅੰਤਿਮ ਸੰਸਕਾਰ 27 ਅਪ੍ਰੈਲ ਨੂੰ ਪਿੰਡ ਗੋਂਦਪੁਰ ਵਿਖੇ ਕੀਤਾ ਜਾਵੇੇੇਗਾ।

Related posts

Leave a Reply