UPDATED: ਦੁੱਖਦ ਸਮਾਚਾਰ..ਮਨਜੋਤ ਸਿੰਘ ਤਲਵੰਡੀ ਨੂੰ ਸਦਮਾ,ਪਿਤਾ ਦਾ ਦੇਹਾਂਤ


ਗੜ੍ਹਦੀਵਾਲਾ 10 ਜੂਨ (ਚੌਧਰੀ / ਯੋਗੇਸ਼ ਗੁਪਤਾ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖ ਸੇਵਾਦਾਰ ਅਤੇ ਸਰਪੰਚ ਤਲਵੰਡੀ ਜੱਟਾਂ ਸਰਦਾਰ ਮਨਜੋਤ ਸਿੰਘ ਤਲਵੰਡੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅੱਜ ਸਵੇਰੇ ਅਚਾਨਕ ਉਨ੍ਹਾਂ ਦੇ ਪਿਤਾ ਲੰਬੜਦਾਰ ਸਰਦਾਰ ਇਕਬਾਲ ਸਿੰਘ ਜੀ ਸਦਾ ਲਈ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ ਕਰੀਬ 58 ਵਰਿਆਂ ਦੇ ਸਨ।

ਇਸ ਦੁੱਖ ਦੀ ਘੜੀ ਵਿੱਚ ਸੁਸਾਇਟੀ ਮੈਂਬਰਾਂ,ਐਨ ਆਰ ਆਈ ਵੀਰਾਂ,ਪੱਤਰਕਾਰ ਭਾਈਚਾਰੇ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨਾਲ ਫੋੋਨ ਤੇ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਪਰਿਵਾਰ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 11 ਜੂਨ ਨੂੰ 11:00 ਵਜੇ ਪਿੰਡ ਤਲਵੰਡੀ ਵਿਖੇ ਕੀਤਾ ਜਾਵੇਗਾ।

Related posts

Leave a Reply