ਦੁਖਦ ਖ਼ਬਰ : ਪਤੀ-ਪਤਨੀ ਤੇ ਬੱਚੀ ਦੀਆਂ ਆਪਸ ’ਚ ਬੰਨ੍ਹੀਆਂ ਲਾਸ਼ਾਂ ਨਹਿਰ ’ਚੋਂ ਬਰਾਮਦ

ਸ੍ਰੀ ਮੁਕਤਸਰ ਸਾਹਿਬ (ਜਗਦੀਪ ਸਿੰਘ ਸੰਘੂਧੌਨ ) : ਸ੍ਰੀ ਗੰਗਾਨਗਰ ਦੇ ਚੁਨਾਵੜ ਇਲਾਕੇ ਦੀ ਗੰਗ ਨਹਿਰ ਦੇ ਨੇਤੇਵਾਲਾ ਹੈੱਡ ਤੋਂ ਬੀਤੇ ਸ਼ਨਿਚਰਵਾਰ ਨੂੰ ਤਿੰਨ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਪਛਾਣ ਸੋਮਵਾਰ ਨੂੰ ਮੁਕਤਸਰ ਸਾਹਿਬ ਦੇ ਪਿੰਡ ਭਾਗੂ ਵਿਚ ਰਹਿੰਦੇ ਰਹੇ ਨਿੱਕਾ ਵਾਲਮੀਕਿ (36 ਸਾਲ), ਉਸ ਦੀ ਪਤਨੀ ਮਨੀਸ਼ਾ (32 ਸਾਲ) ਤੇ ਪੰਜ ਸਾਲਾ ਧੀ ਸ਼ਗੁਨ ਵਜੋਂ ਹੋਈ ਹੈ।

ਮ੍ਰਿਤਕ ਨਿੱਕਾ ਦੇ ਭਰਾ ਸੋਨੂੰ ਨੇ ਲਾਸ਼ਾਂ ਦੀ ਪਛਾਣ ਕੀਤੀ ਹੈ ਜਦਕਿ ਮਜ਼ਦੂਰ ਪਤੀ-ਪਤਨੀ ਪਿੱਛੋਂ ਫ਼ਾਜ਼ਿਲਕਾ ਦੇ ਪਿੰਡ ਖਿੱਪਾਂਵਾਲੀ ਦੇ ਵਸਨੀਕ ਹਨ ਪਰ ਪਿਛਲੇ ਕਰੀਬ 12 ਸਾਲਾਂ ਤੋਂ ਮੁਕਤਸਰ ਸਾਹਿਬ ਦੇ ਪਿੰਡ ਭਾਗੂ ਵਿਚ ਰਹਿੰਦੇ ਸਨ। ਇਸ ਪਿੰਡ ਵਿਚ ਉਹ ਇਕ ਜ਼ਿੰਮੀਦਾਰ ਦੇ ਖੇਤ ਤੇ ਘਰ ਵਿਚ ਕੰਮ ਕਰਦੇ ਸਨ।

ਤਿੰਨਾਂ ਦੀਆਂ ਲਾਸ਼ਾਂ ਜਿਸ ਹਾਲਤ ਵਿਚ ਮਿਲੀਆਂ ਹਨ ਉਸ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਮੂਹਕ ਤੌਰ ’ਤੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਪਤੀ ਪਤਨੀ ਦੇ ਇਕ ਇਕ ਹੱਥ ਆਪਸ ਵਿਚ ਰੱਸੀ ਨਾਲ ਬੰਨ੍ਹੇ ਹੋਏ ਸਨ ਜਦਕਿ ਪੰਜ ਸਾਲਾ ਬੱਚੀ ਉਸ ਦੇ ਪਿਤਾ ਨਿੱਕਾ ਦੇ ਲੱਕ ਨਾਲ ਦੁਪੱਟੇ ਨਾਲ ਬੰਨ੍ਹੀ ਹੋਈ ਸੀ। ਖ਼ੁੁਦਕੁਸ਼ੀ ਦੇ ਅਸਲ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚਲ ਸਕਿਆ ਹੈ।

Related posts

Leave a Reply