ਧਰਮਾਂ ਦੇ ਠੇਕੇਦਾਰਾਂ ਨੇ , ਪੈਸਿਆਂ ਦੇ ਲੋਭੀਆ ਨੇ ਲੁੱਟ ਲਈ ਦੇਸ਼ ਦੀ ਖੁਸ਼ਬੋ, ਪੰਜਾਬੀ ਸਹਿਤ ਸਭਾ ਨੇ ਸਾਵਨ ਕਵੀ ਦਰਬਾਰ ਕਰਵਾਇਆਂ

ਜਾਗੋ ਭਾਈ ਜਾਗੋ ਮੇਰੇ ਦੇਸ਼ ਦਿਉ ਵਾਰਸੋ , ਦੇਸ਼ ਬਰਬਾਦ ਹੋ ਰਿਹਾ  ਧਰਮਾਂ ਦੇ ਠੇਕੇਦਾਰਾਂ ਨੇ , ਪੈਸਿਆਂ ਦੇ ਲੋਭੀਆ ਨੇ ਲੁੱਟ ਲਈ ਇਸ ਦੀ ਖੁਸ਼ਬੋ ਪੰਜਾਬੀ ਸਹਿਤ ਸਭਾ ਨੇ ਸਾਵਨ ਕਵੀ ਦਰਬਾਰ ਕਰਵਾਇਆਂ

ਗੁਰਦਾਸਪੁਰ  ( ਅਸ਼ਵਨੀ ) :– ਪੰਜਾਬੀ ਸਹਿਤ ਸਭਾ ਗੁਰਦਾਸਪੁਰ ਦੀ ਮਾਸਿਕ ਮੀਟਿੰਗ ਪ੍ਰੌਫੈਸਰ ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਹੋਈ । ਇਸ ਦੋਰਾਨ ਸਾਵਨ ਕਵੀ ਦਰਬਾਰ ਮਨਾਇਆਂ ਗਿਆ ਇਸ ਦੀ ਸ਼ੁਰੂਆਤ ਪ੍ਰੀਤ ਹਰਪਾਲ ਦੇ ਗੀਤ ਹੋਇਆਂ ਠੰਢਾ-ਠਾਰ ਨੀ ਸਾਈੳ ਧਰਤੀ ਦਾ ਸੀਨਾ ਆਇਆ ਸਾਉਣ ਮਹੀਨਾ ਨਾਲ ਹੋਇਆਂ । ਹਰਪਾਲ ਸਿੰਘ ਹੋਰਾਂ ਨੇ ਗ਼ਜ਼ਲ ਗਰਜਾ ਦੇ ਹੀ ਮਾਰੇ ਲੋਕੀਂ , ਕੀਕਣ ਕਰਨ ਗੁਜ਼ਾਰੇ ਲੋਕੀਂ । ਰੱਬ ਦੇ ਨਾ ਤੇ ਸੋਹਾ ਖਾਂਦੇ , ਕਰਦੇ ਝੂਠੇ ਵਾਅਦੇ ਲੋਕੀਂ । ਛੇਤੀ ਹੀ ਘੁਲ ਜਾਂਦੇ ਲੋਕੀਂ , ਛੇਤੀ ਹੀ ਭੁੱਲ ਜਾਂਦੇ ਲੋਕੀਂ । ਰਜਨੀਸ਼ ਨੇ ਲੇਖ ਆਦਰਿਸ਼ ਦੁਸ਼ਮਣ ਪੇਸ਼ ਕੀਤਾ ਜਿਸ ਵਿੱਚ ਕਰੋਨਾ ਬਾਰੇ ਤੇ ਸੇਹਤ ਮਹਿਕਮੇ ਦੀਆ ਕੰਮੀਆਂ ਦੇ ਦੋਰਾਨ ਸੇਹਤ ਕਰਮੀਆ ਅਤੇ ਡਾਕਟਰਾ ਦੇ ਨਿਭਾਏ ਰੋਲ ਬਾਰੇ ਜਿਕੱਰ ਕੀਤਾ ।

ਕਾਮਰੇਡ ਅਵਤਾਰ ਸਿੰਘ ਨੇ ਮਿਨੀ ਕਹਾਣੀ ਬੇ ਦਖਲੀਬਪੇਸ਼ ਕੀਤੀ ।  ਬਲਦੇਵ ਸਿੰਘ ਸਿੱਧੂ ਨੇ ਸਾਵਨ ਬਾਰੇ ਗੀਤ ਦੋਸਤੋ ਸਾਵਨ ਆਇਆ ਵੀਰ ਜੀ ਸਾਵਨ ਆਇਆ ਘਰ-ਘਰ ਖੀਰਾ ਪੁੜੇ ਪੱਕਦੇ  ਛੱਮ-ਛੱਮ ਮੀਂਹ ਵਰਸਾਇਆ । ਵੀਰ ਜੀ ਸਾਵਨ ਆਇਆ । ਅਸ਼ਵਨੀ ਕੁਮਾਰ ਨੇ ਕਿਸਾਨ ਸੰਘਰਸ਼ , ਫੋਨ ਜਾਸੂਸੀ ਕਾਂਡ , ਜਮਹੂਰੀ ਹੱਕਾਂ ਦੀ ਸਥਿਤੀ , ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਬਾਰੇ ਚਰਚਾ ਕੀਤੀ ਅਤੇ ਜਗਤਾਰ ਹੋਰਾਂ ਦੀ ਇਕ ਗ਼ਜ਼ਲ ਪੇਸ਼ ਕੀਤੀ । ਕਾਮਰੇਡ ਮੁਲਖ ਰਾਜ ਨੇ ਆਪਣਾ ਪ੍ਰਸਿੱਧ ਗੀਤ ਜਾਗੋ ਭਾਈ ਜਾਗੋ ਮੇਰੇ ਦੇਸ਼ ਦਿਉ ਵਾਰਸੋ , ਦੇਸ਼ ਬਰਬਾਦ ਰਿਹਾ ਹੋ ।ਧਰਮਾਂ ਦੇ ਠੇਕੇਦਾਰਾਂ ਨੇ , ਪੈਸਿਆਂ ਦੇ ਲੋਭੀਆ ਨੇ ਲੁੱਟ ਲਈ ਇਸ ਦੀ ਖੁਸ਼ਬੋ । ਤਰਸੇਮ ਸਿੰਘ ਭੰਗੂ ਕਹਾਣੀਕਾਰ ਨੇ ਇਕ ਚੁਟਕਲਾ ਅਤੇ ਕਹਾਣੀ ਬੇਟੀ ਬਚਾਉ ਬੇਟੀ ਪੜਾਉ ਪੇਸ਼ ਕੀਤੀ ।

ਪ੍ਰਤਾਪ ਪਾਰਸ ਨੇ ਗ਼ਜ਼ਲ ਲਹਿਰਾ ਸੰਗ ਦਰਿਆ ਜੇ ਖਾਰਾ ਰੱਖਣਗੇ ਦੁੱਖ ਕਿਨਾਰੇ ਜਾ ਕੇ ਕਿਸ ਨੂੰ ਦੱਸਣਗੇ ਆਪ ਨਿਵਾਲਾ ਜਦ ਹੈ ਬਣਨਾ ਦੁਸ਼ਮਣ ਦਾ ਜ਼ਹਿਰ ਹੈ ਉਹ ਤਾਂ ਖਿੜ-ਖਿੜ ਹੱਸਣਗੇ । ਸ਼ੀਤਲ ਸਿੰਘ ਹੋਰਾਂ ਨੇ ਚੰਦ ਸ਼ੇਅਰ ਪੇਸ਼ ਕੀਤੀ ਕਿਸੇ ਬਰਸਾਤ ਰੁੱਤ ਦੀ ਸ਼ਾਿੲਦ ਉਹ ਪਹਿਲੀ ਝੜੀ ਸੀ ਇਕ ਘੱਟਾ ਮੇਰੇ ਤੇ ਵੱਸਣ ਲਈ ਬਹਿਲ ਬੜੀ ਸੀ ਅਤੇ ਇਕ ਗ਼ਜ਼ਲ ਏਸ ਸਮੇਂ ਉਸ ਦਾ ਮੁਨਾਸਿਬ ਦੇਣਾ ਨਹੀਂ ਜੁਆਬ ਤੇਰੀਆਂ ਅੱਖਾਂ ਪੁੱਛਦੀਆਂ ਜੋ ਸਵਾਲ ਪੇਸ਼ ਕੀਤੀ ਅਤੇ ਗੁਰਦੇਵ ਸਿੰਘ ਭੁੱਲਰ ਦਾ ਮੀਟਿੰਗ ਦੀ ਮੇਜਬਾਨੀ ਲਈ ਧੰਨਵਾਦ ਕੀਤਾ । ਸੁਭਾਸ਼ ਦੀਵਾਨਾ ਨੇ ਮਸਤ ਮੋਲਾ ਝੂਮ ਕੇ ਆਇਆ ਸਾਵਨ ਦਾ ਹਾਲ ਨਾ ਪੁੱਛੋ ਚੱਲ ਵਲੱਲੀ ਪੋਣ ਦਾ ।ਉਹ ਜ਼ਮਾਨਾ ਯਾਦ ਆਉਂਦਾ ਏ ਸੀ ਹੇਠਾਂ ਬੈਠਿਆ ਮੰਝੀਆ ਚੜਾਉਣ ਤੇ ਉਤਰਵਾਨ ਦਾ ਪੇਸ਼ ਕੀਤੀ ।

ਗੁਰਦੇਵ ਸਿੰਘ ਭੁੱਲਰ ਨੇ ਕਾਮਰੇਡ ਮੁਲਖ ਰਾਜ ਦਾ ਪ੍ਰਸਿੱਧ ਗੀਤ ਝੂਲ ਮੇਰੇ ਝੰਡਿਆਂ ਤੇਨੂੰ ਮੈਂ ਨੀਵਾਂ ਹੋਣ ਨਹੀਂ ਦੇਣਾ ਮੈਂ ਹੱਸ-ਹੱਸ ਤੇਰੇ ਗ਼ੱਲੇ ਵਿੱਚ ਹਾਰ ਪਾਵਾਂਗਾ ਅਤੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਸ਼ਿਖਰ ਦੁਪਹਿਰਾ ਸਿਰ ਤੇ ਮੇਰਾ ਟੱਲ ਚਲਿਆਂ ਪਰਛਾਵਾਂ ਕਬਰਾ ਉਡੀਕਦੀਆਂ ਮੈਨੂੰ ਜਿਉ ਪੁੱਤਰਾਂ ਨੂੰ ਮਾਂਵਾਂ । ਸਟੇਜ ਸੱਕਤਰ ਦੇ ਫੱਰਜ ਸੁਭਾਸ਼ ਦੀਵਾਨਾ ਨੇ ਨਿਭਾਏ ।

ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਨੇ ਹਾਜ਼ਰ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਨਜ਼ਮਾਂ ਤੇ ਆਪਣੇ ਵਿਚਾਰ ਰੱਖੇ ਤੇ ਸਾਵਨ ਕਵੀ ਦਰਬਾਰ ਬਾਰੇ ਜਿਕੱਰ ਕਰਦੇ ਹੋਏ ਕਿਹਾ ਪਹਿਲਾ ਕਵੀ ਬਲਵੰਤ ਸਿੰਘ ਜੋਸ਼ ਵੱਲੋਂ ਗੁਰਦਾਸਪੁਰ ਵਿੱਚ ਸਾਵਨ ਕਵੀ ਦਰਬਾਰ ਕਰਵਾਇਆਂ ਜਾਂਦਾ ਸੀ ਜਿਸ ਵਿੱਚ ਪਕਿਸਤਾਨ ਦੇ ਕਵੀ ਵੀ ਸ਼ਾਮਿਲ ਹੁੰਦੇ ਸਨ । ਉਹਨਾਂ ਨੇ ਸਾਵਨ ਦੀ ਰੂਤ ਇਸ ਦੇ ਮਹਤੱਵ ਬਾਰੇ ਵਿਸਤਾਰ ਵਿੱਚ ਚਾਨਣਾ ਪਾਇਆ । ਇਹ ਵੀ ਐਲਾਨ ਕੀਤਾ ਗਿਆ ਕਿ ਅਗਸਤ ਮਹੀਨੇ ਦੇ ਅੰਤ ਵਿੱਚ ਮੀਟਿੰਗ ਕਰਕੇ ਸੁਭਾਸ਼ ਦੀਵਾਨਾ ਦੀ ਪੁਸਤਕ ਮੋਸਮ ਬਦਲ ਗਿਆ ਅਤੇ ਤਰਸੇਮ ਸਿੰਘ ਭੰਗੂ ਦਾ ਨਾਵਲ ਫ਼ਰਸ਼ ਤੋ ਅਰਸ਼ ਤੱਕ ਕੀਤਾ ਰਲੀਜ ਕੀਤਾ ਜਾਵੇਗਾ ।

Related posts

Leave a Reply