ਨਗਰ ਕੌਂਸਲ ਪ੍ਰਧਾਨ ਸ. ਸੁੱਚਾ ਸਿੰਘ ਤੇ ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ ਨੂੰ ਪੰਜਾਬ ਸਫ਼ਾਈ ਮਜਦੂਰ ਫੈਡਰੇਸ਼ਨ ਸ਼ਾਖਾ ਦਸੂਹਾ ਦੇ ਵਰਕਰਾਂ ਨੇ ਕੀਤਾ ਸਨਮਾਨਿਤ

ਦਸੂਹਾ 12 ਮਈ (ਚੌਧਰੀ) : ਅੱਜ ਮਿਤੀ 12.05.2021 ਦਿਨ ਬੁੱਧਵਾਰ ਪੰਜਾਬ ਸਫ਼ਾਈ ਮਜਦੂਰ ਫੈਡਰੇਸ਼ਨ ਸ਼ਾਖਾ ਦਸੂਹਾ ਦੇ ਪ੍ਰਧਾਨ ਸਿਕੰਦਰ ਸਹੋਤਾ ਦੀ ਪ੍ਰਧਾਨਗੀ ਹੇਠ ਸਾਰੇ ਸਫਾਈ ਸੈਨਿਕਾਂ,ਡਰਾਈਵਰ,ਸੀਵਰ ਮੈਨ, ਪੰਪ ਆਪਰੇਟਰ,ਮਾਲੀ ਕੰਮ ਚੌਕੀਦਾਰ,ਕੰਪਿਊਟਰ ਆਪਰੇਟਰ, ਇਲੈਕਟ੍ਰਿਸ਼ਨ (ਦਰਜਾ-4) ਆਦਿ ਅਤੇ ਸਮੂਹ ਸਟਾਫ ਵਲੋਂ ਨਗਰ ਕੌਂਸਲ ਦਸੂਹਾ ਪ੍ਰਧਾਨ ਸ.ਸੁੱਚਾ ਸਿੰਘ (ਲੁਫਾ) ਨੂੰ ਅਤੇ ਵਾ.ਪ੍ਰਧਾਨ  ਚੰਦਰ ਸ਼ੇਖਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਰਕੀਟ ਕਮੇਟੀ ਚੇਅਰਮੈਨ ਨਰਿੰਦਰ ਟੱਪੂ,ਪ੍ਰਧਾਨ ਬਿੱਟੂ,ਬਾਉ ਰਾਮ,ਰਾਮ ਨਾਥ, ਕਾਰਜ ਸਾਧਕ ਅਫ਼ਸਰ ਮਦਨ ਸਿੰਘ,ਸੇਨੇਟਰੀ ਇੰਸਪੈਕਟਰ ਸੁਰਿੰਦਰ ਸਿੰਘ, ਕਲਰਕ ਵਿਪਨ ਕੁਮਾਰ,(C.F.੦)ਮੈਡਮ ਸੋਨੀਆ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸਿਕੰਦਰ ਸਹੋਤਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸ.ਸੁੱਚਾ ਸਿੰਘ ਨੂੰ ਨਗਰ ਕੌਂਸਲ ਦਸੂਹਾ ਪ੍ਰਧਾਨ ਬਣਨ ਤੇ ਬਹੁਤ ਖੁਸ਼ੀ ਹੈ ਤੇ ਜਿੰਨੇ ਵੀ ਕੌਂਸਲਰ ਨਵੇਂ ਬਣੇ ਹਨ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਨਾਲ ਦੀ ਨਾਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਨਗਰ ਕੌਂਸਲ ਦਸੂਹਾ ਵਿੱਚ ਜਿੰਨੇ ਵੀ ਮੁਲਾਜਮ ਜਾਂ ਸਟਾਫ ਹੈ। ਉਹ ਇੱਕ ਸਾਡਾ ਪਰਿਵਾਰ ਹੈ ਤੇ ਇਸ ਪਰਿਵਾਰ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਇਹ ਪਰਿਵਾਰ ਹਮੇਸ਼ਾ ਸਾਡੇ ਨਾਲ ਖੜਾ ਹੋਵੇਗਾ ਐਸੀ ਮੈਂ ਸਾਰੇ ਪਰਿਵਾਰ ਤੋਂ ਆਸ ਰੱਖਦਾ ਹਾਂ। ਇਸ ਮੌਕੇ ਸਮੀਰ ਸ਼ਰਮਾ,ਸਰਵਣ ਸਿੰਘ,ਸੰਦੀਪ ਕੁਮਾਰ, ਮੋਹਿਤ ਗੁਪਤਾ,ਗੀਤਾ ਰਾਣੀ, ਬਲਜਿੰਦਰ ਕੌਰ, ਸੁਨੀਤਾ, ਲੱਕੀ, ਰਿਤੂ ਰਾਣੀ, ਕੁਲਭੂਸ਼ਨ ਬੰਟੀ, ਅਵਤਾਰ ਸਿੰਘ, ਸਾਬੀ, ਪ੍ਰਿਆ,ਰੇਖਾ ਰਾਣੀ ਆਦਿ ਹਾਜ਼ਰ ਸਨ

Related posts

Leave a Reply