ਨਗਰ ਨਿਗਮ ਦੇ ਅਧੀਕਾਰੀਆਂ ਨੇ ਆਟੋ ਯੂਨੀਅਨ ਦੇ ਨੁਮਾਇਦਿਆਂ ਨੂੰ ਈ^ਰਿਕਸ਼ਾ ਦੀ ਵਰਤੋ ਲਈ ਕੀਤਾ ਪ੍ਰੇਰਿਤ

ਹੁਸ਼ਿਆਰਪੁਰ,( ਸੁਖਵਿੰਦਰ, ਅਜੈ) : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮ੍ਰਿਤ ਸਿੰਘ ਜ਼ਂਛ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੇ ਦਫਤਰ ਵਿਖੇ ਸੁਪਰਡੰਟ ਗੁਰਮੇਲ ਸਿੰਘ ਦੀ ਅਗਵਾਈ ਹੇਠ ਆਟੋ ਯੂਨੀਅਨ ਅਤੇ ਈ ਰਿਕਸ਼ਾ ਦੇ ਨੁਮਾਇਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਸੁਪਰਡੰਟ ਸਵਾਮੀ ਸਿੰਘ, ਇੰਸਪੈਕਟਰ ਸੰਜੀਵ ਅਰੋੜਾ ਵੀ ਹਾਜਰ ਸਨ। ਮੀਟਿੰਗ ਦੌਰਾਨ ਆਟੋ ਯੁਨੀਅਨ ਦੇ ਨੁਮਾਂਇਦਿਆਂ ਨੂੰ ਸੰਬੋਧਨ ਕਰਦੇ ਹੋਏ ਸੁਪਰਡੰਟ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਆਟੋ ਰਿਕਸ਼ਾ ਦੀ ਬਜਾਏ ਈ^ਰਿਕਸ਼ਾ ਦੀ ਵਰਤੋਂ ਕਰਨ ਨੂੰ ਪਹਿਲ ਦਿੱਤੀ ਜਾਵੇ ਤਾਂ ਜ਼ੋ ਸ਼ਹਿਰ ਨੂੰ ਪ੍ਰਦੂਸ਼ਨ ਮੁਕਤ ਕੀਤਾ ਜਾ ਸਕੇ ਕਿਉਕੀ ਪੈਟਰੋਲ ਅਤੇ ਡੀਜਲ ਦੇ ਆਟੋ ਰਿਕਸ਼ਾ ਨਾਲ ਨਿਕਲਣ ਵਾਲੇ ਧੁੰਏਂ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਫੈਲਦੀਆਂ ਹਨ।

ਇਸ ਮੌਕੇ ਤੇ ਚੇਅਰਮੈਨ ਆਟੋ ਯੂਨੀਅਨ ਨੇ ਨਗਰ ਨਿਗਮ ਦੇ ਅਧੀਕਾਰੀਆਂ ਨੂੰ ਵਿਸ਼ਵਾਸ ਦਵਾਈਆ ਕਿ ਉਹ ਈ ਰਿਕਸ਼ਾ ਦੀ ਵੱਧ ਤੋਂ ਵੱਧ ਵਰਤੋ ਕਰਨ ਲਈ ਯਤਨ ਕੀਤੇ ਜਾਣਗੇ ਅਤੇ ਆਟੋ ਰਿਕਸ਼ਾ ਦੇ ਡਰਾਇਵਰਾਂ ਨੂੰ ਈ ਰਿਕਸ਼ਾ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਤੇ ਆਟੋ ਯੂਨੀਅਨ ਦੇ ਪ੍ਰਧਾਨ ਰਕੇਸ਼ ਕੁਮਾਰ, ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਰਘੂਵੀਰ ਸਿੰਘ, ਈਰਿਕਸ਼ਾ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ, ਸਕੱਤਰ ਸੁਰਜੀਤ ਸਿੰਘ ਅਤੇ ਆਟੋ ਰਿਕਸ਼ਾ ਡਰਾਈਵਰ ਵੱਡੀ ਗਿਣਤੀ ਵਿੱਚ ਹਾਜਰ ਸਨ।

Related posts

Leave a Reply