ਨਸ਼ਾ ਛੁਡਾਊ ਕੇਂਦਰ ਤੇ ਓਟ ਕਲੀਨਿਕ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਤੇ ਜਾਣ ਦੀ ਚਿਤਾਵਨੀ – ਪ੍ਰਧਾਨ ਅਰਜਿੰਦਰ ਸਿੰਘ

ਨਸ਼ਾ ਛੁਡਾਊ ਕੇਂਦਰ ਤੇ  ਓਟ ਕਲੀਨਿਕ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਤੇ ਜਾਣ ਦੀ ਚਿਤਾਵਨੀ – ਪ੍ਰਧਾਨ ਅਰਜਿੰਦਰ ਸਿੰਘ
 ਜਲੰਧਰ – (ਗੁਰਪ੍ਰੀਤ ਸਿੰਘ /ਸੰਦੀਪ ਸਿੰਘ ਵਿਰਦੀ)
– ਡਰੱਗ ਡੀ ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਯੂਨੀਅਨ ਦੇ ਮੁਲਾਜ਼ਮ ਨਸ਼ਾ ਛੁਡਾਊ ਕੇਂਦਰ,  ਓਟ ਕਲੀਨਿਕਾਂ ਤੇ ਆਈਸੋਲੇਸ਼ਨ ਵਾਰਡਾਂ ਵਿੱਚ Covid-19 ਦੇ ਪ੍ਰਕੋਪ ਵਿੱਚ ਵੀ ਅਣਥੱਕ ਸੇਵਾਵਾਂ ਨਿਭਾ ਰਹੇ ਹਨ । ਇਸ ਸਮੇਂ ਦੌਰਾਨ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਹ ਪ੍ਰਗਟਾਵਾ ਗੌਰਮਿੰਟ ਡਰੱਗ ਡੀ –  ਅਡਿਕਸ਼ਨ ਰੀਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਅਰਜਿੰਦਰ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦੁਆਰਾ ਮੁੱਖ ਮੰਤਰੀ ਪੰਜਾਬ ਅਤੇ ਸਮੂਹ ਉੱਚ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਸੀ । ਪ੍ਰੰਤੂ ਕਿਸੇ ਵੀ ਪ੍ਰਕਾਰ ਦੇ ਜਵਾਬ ਸਰਕਾਰ ਪੱਧਰ ਤੇ ਯੂਨੀਅਨ ਨੂੰ ਪ੍ਰਾਪਤ ਨਹੀਂ ਹੋਇਆ ਹੈ ।ਜਿਸ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਦੁਬਾਰਾ ਇੱਕ ਯਾਦ ਕਰਵਾਉਂਦੇ ਪੱਤਰ ਨੂੰ ਲਿਖ ਕੇ ਕਰਮਚਾਰੀਆਂ ਦੀਆਂ ਨਿਮਨ ਲਿਖਤ ਮੰਗਾਂ ਤੇ ਮੁੜ ਵਿਚਾਰ ਕਰਨ ਲਈ ਬੇਨਤੀ ਕਰਦੇ ਹਾਂ ।ਜੇਕਰ ਹੁਣ ਵੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਾ ਮੰਗੀਆਂ ਗਈਆਂ ਤਾਂ ਯੂਨੀਅਨ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ ।

Related posts

Leave a Reply