ਨਸ਼ੇ ਕਾਰਨ ਇਕ ਦੀ ਮੋਤ , ਪਤੀ-ਪਤਨੀ ਵਿਰੁੱਧ ਮਾਮਲਾ ਦਰਜ

ਨਸ਼ੇ ਕਾਰਨ ਇਕ ਦੀ ਮੋਤ , ਪਤੀ-ਪਤਨੀ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 27 ਮਈ ( ਅਸ਼ਵਨੀ ) :– ਨਸ਼ੇ ਦੀ ਵਰਤੋਂ ਕਰਨ ਤੇ ਨੋਜਵਾਨ ਦੀ ਮੋਤ ਅਤੇ ਮਿ੍ਰਤਕ ਨੋਜਵਾਨ ਦੇ ਭਰਾ ਦੇ ਬਿਆਨਾਂ ਤੇ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਸ ਵੱਲੋਂ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
                   ਹਰਪਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅੋਜਲਾ ਨੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦਾ ਛੋਟਾ ਭਰਾ ਬੀਤੇ ਦਿਨ ਆਪਣੇ ਘਰ ਅਰਾਮ ਕਰ ਰਿਹਾ ਸੀ ਕਿ ਉਸ ਦਾ ਦੋਸਤ ਹਰਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਉਸ ਦੀ ਪਤਨੀ ਰਜਵੰਤ ਕੋਰ ਉਹਨਾਂ ਦੇ ਘਰ ਆਏ ਅਤੇ ਉਸ ਦੇ ਭਰਾ ਦਵਿੰਦਰ ਸਿੰਘ ਨੂੰ ਕਿਹਾ ਕਿ ਰਜਵੰਤ ਕੋਰ ਠੀਕ ਨਹੀਂ ਹੈ ਉਸ ਦੀ ਦਵਾਈ ਲੈਣ ਜਾਣਾ ਹੈ ਮੇਰੇ ਨਾਲ ਚੱਲੋ ਜਿਸ ਤੇ ਉਸ ਦਾ ਭਰਾ ਆਪਣੇ ਮੋਟਰ-ਸਾਈਕਲ ਤੇ ਉਹਨਾਂ ਦੇ ਨਾਲ ਚੱਲਾਂ ਗਿਆ । ਪਰ ਦਵਿੰਦਰ ਸਿੰਘ ਦੇਰ ਰਾਤ ਤੱਕ ਵਾਪਿਸ ਨਹੀਂ ਆਇਆ ਜਦੋਂ ਉਸ ਨੇ ਰਾਤ 9 ਵਜੇ ਦਵਿੰਦਰ ਸਿੰਘ ਦੇ ਮੋਬਾਇਲ ਤੇ ਫ਼ੋਨ ਕੀਤਾ ਤਾਂ ਕੁਲਜੀਤ ਸਿੰਘ ਨੇ ਫ਼ੋਨ ਚੁੱਕਿਆਂ ਜਿਸ ਨੂੰ ਦਵਿੰਦਰ ਸਿੰਘ ਨਾਲ ਗੱਲ ਕਰਾਉਣ ਲਈ ਕਿਹਾ ਤਾਂ ਉਸ ਨੇ ਫ਼ੋਨ ਬੰਦ ਕਰ ਦਿੱਤਾ । ਕਰੀਬ 12 ਵਜੇ ਰਾਤ ਹਰਜੀਤ ਸਿੰਘ ਨੇ ਫ਼ੋਨ ਕਰ ਕੇ ਦਸਿਆਂ ਕਿ ਦਵਿੰਦਰ ਸਿੰਘ ਕਾਫ਼ੀ ਦੇਰ ਦਾ ਜਾ ਚੁੱਕਾ ਹੈ । ਸਵੇਰੇ ਕਰੀਬ 8 ਵਜੇ ਉਸ ਨੂੰ ਪਤਾ ਲੱਗਾ ਕਿ ਪਿੰਡ ਲੋਪਾ ਵਿਖੇ ਮਹਿੰਦਰ ਸਿੰਘ ਪੁੱਤਰ ਨਰੈਣ ਸਿੰਘ ਦੀ ਮੋਟਰ ਤੇ ਇਕ ਲਾਸ਼ ਪਈ ਹੈ ਜਦੋਂ ਉਸ ਨੇ ਉੱਥੇ ਜਾ ਕੇ ਵੇਖਿਆਂ ਤਾਂ ਇਹ ਉਸ ਦੀ ਭਰਾ ਦਵਿੰਦਰ ਸਿੰਘ ਦੀ ਲਾਸ਼ ਸੀ । ਹਰਪਿੰਦਰ ਸਿੰਘ ਨੇ ਹੋਰ ਦਸਿਆਂ ਕਿ ਉਕਤ ਪਤੀ-ਪਤਨੀ ਨਸ਼ਾ ਕਰਨ ਦੇ ਆਦੀ ਹਨ ਨੇ ਦਵਿੰਦਰ ਸਿੰਘ ਘਰੋਂ ਬੁਲਾ ਕੇ ਨਸ਼ਾ ਦੀ ਵਰਤੋਂ ਕਰਵਾ ਕੇ ਉਸ ਨੂੰ ਮਾਰ ਦਿੱਤਾ ਹੈ ।
                 ਸਬ ਇੰਸਪੈਕਟਰ ਸੁਰਜੀਤ ਰਾਜ ਨੇ ਦਸਿਆਂ ਕਿ ਹਰਪਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਤੇ ਹਰਜੀਤ ਸਿੰਘ ਅਤੇ ਰਜਵੰਤ ਕੋਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply