ਨੌਜਵਾਨਾਂ ਨੂੰ ਪੈਰਾਂ ’ਤੇ ਖੜ੍ਹਾ ਹੋਣ ਲਈ ਬੇਹਤਰ ਮੌਕੇ ਪ੍ਰਦਾਨ ਕਰ ਰਿਹਾ ਹੈ ਸਕਿੱਲ ਕੋਰਸ : ਦਰਬਾਰਾ ਸਿੰਘ ADC (D)

ਨੌਜਵਾਨਾਂ ਨੂੰ ਪੈਰਾਂ ’ਤੇ ਖੜ੍ਹਾ ਹੋਣ ਲਈ ਬੇਹਤਰ ਮੌਕੇ ਪ੍ਰਦਾਨ ਕਰ ਰਿਹਾ ਹੈ ਸਕਿੱਲ ਕੋਰਸ : ਦਰਬਾਰਾ ਸਿੰਘ
ਵਿਸ਼ਵ ਯੂਥ ਸਕਿੱਲ ਡੇਅ ’ਤੇ ਜ਼ਿਲ੍ਹੇ ਦੇ ਸਕਿੱਲ ਸੈਂਟਰਾਂ ’ਚ ਕਰਵਾਏ ਗਏ ਵੱਖ-ਵੱਖ ਮੁਕਾਬਲੇ
ਵਧੀਕ ਡਿਪਟੀ ਕਮਿਸ਼ਨਰ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, 15 ਜੁਲਾਈ  (ਆਦੇਸ਼ ਪਰਮਿੰਦਰ ਸਿੰਘ ): ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਕੋਵਿਡ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੱਲ ਰਹੇ ਵੱਖ-ਵੱਖ ਸਕਿੱਲ ਸੈਂਟਰਾਂ ਨੇ ਵਿਸ਼ਵ ਯੂਥ ਸਕਿੱਲ ਡੇਅ ਮਨਾਇਆ। ਇਸ ਮੌਕੇ ’ਤੇ ਸਕਿੱਲ ਸੈਂਟਰਾਂ ਵਿੱਚ ਡਰੈਸ ਡਿਜਾਈਨਿੰਗ, ਮੇਕਅੱਪ, ਮਹਿੰਦੀ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ’ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਗੀ ਨੇ ਆਨਲਾਈਨ ਰਾਹੀਂ ਬੱਚਿਆਂ ਨੂੰ ਵਿਸ਼ਵ ਯੂਥ ਸਕਿੱਲ ਡੇਅ ਦੀ ਮਹੱਤਤਾ ਦੇ ਬਾਰੇ ਵਿੱਚ ਜਾਣੂ ਕਰਵਾਇਆ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਆਉਣ ਵਾਲੇ ਸਮੇਂ ਵਿੱਚ ਵਿਸ਼ੇਸ਼ ਭੂਮਿਕਾ ਦੇ ਬਾਰੇ ਵਿੱਚ ਦੱਸਿਆ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਸਕਿੱਲ ਕੋਰਸ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਤੇਜੀ ਨਾਲ ਬਦਲਾਅ ਲਿਆ ਰਹੇ ਹਨ ਅਤੇ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਬਹੁਤ ਵਧੀਆ ਮੌਕਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਦੀ ਅਪੀਲ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਇੰਚਾਰਜ ਸਕਿੱਲ ਡਿਵੈਲਪਮੈਂਟ ਸੋਸਾਇਟੀ ਮੋਹਿੰਦਰ ਰਾਣਾ, ਮੈਨੇਜਰ ਰੋਜ਼ਗਾਰ ਅਤੇ ਸਿਖਲਾਈ ਰਮਨ ਭਾਰਤੀ, ਸੁਨੀਲ ਕੁਮਾਰ ਮੈਨੇਜਰ ਮੋਬਲਾਈਜੇਸ਼ਨ ਨੇ ਵੀ ਵੱਖ-ਵੱਖ ਸਕਿੱਲ ਸੈਂਟਰਾਂ ਤੋਂ ਆਪਣੀ ਆਜ਼ਰੀ ਲਗਵਾਈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਬੇਹਤਰ ਭਵਿੱਖ ਦੇ ਲਈ ਸਕਿੱਲ ਕੋਰਸਾਂ ਦੀ ਮਹੱਤਤਾ ਦੀ ਜਾਣਕਾਰੀ ਦਿੱਤੀ।

Related posts

Leave a Reply