ਨੰਦੇੜ ਸਾਹਿਬ ‘ਚ ਫਸੇ 128 ਸਰਧਾਲੂ ਜਲੰਧਰ ਵਾਪਿਸ ਪਰਤੇ

ਨੰਦੇੜ ਸਾਹਿਬ ‘ਚ ਫਸੇ 128 ਸਰਧਾਲੂ ਜਲੰਧਰ ਵਾਪਿਸ ਪਰਤੇ
* ਜਲੰਧਰ ਦੇ ਮੈਰੀਟੋਰੀਅਸ ਸਕੂਲ ‘ਚ ਕੀਤਾ ਕੁਆਰੰਟੀਨ
ਜਲੰਧਰ – (ਸੰਦੀਪ ਸਿੰਘ ਵਿਰਦੀ ਗੁਰਪ੍ਰੀਤ ਸਿੰਘ )
                ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਏ ਅਣਥੱਕ ਸਦਕਾ ਤਖ਼ਤ ਸ੍ਰੀ ਹਜ਼ੂਰ ਸਾਹਿਬ ,ਨੰਦੇੜ ਵਿੱਚ ਫਸੇ 128 ਸ਼ਰਧਾਲੂਆਂ ਦੇ ਇਕ ਜਥੇਨੂੰ ਜਲੰਧਰ ਵਾਪਿਸ ਲਿਆਂਦਾ ਗਿਆ ਅਤੇ ਉਨਾਂ ਨੂੰ ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਖੇ ਕੁਆਰੰਟੀਨ ਕੀਤਾ ਗਿਆ।
                ਇਹ ਸਾਰੇ ਸਰਧਾਲੂ ਜੋ ਕਿ ਲਾਕਡਾਊਨ/ਕਰਫ਼ਿਊ ਦੌਰਾਨ ਨੰਦੇੜ ਵਿਖੇ ਫਸ ਗਏ ਸਨ ਅਤੇ ਇਨਾਂ ਨੂੰ ਪੰਜਾਬ ਸਰਕਾਰ ਵਲੋਂ ਬੱਸਾਂ ਦੀ ਖੇਪ ਭੇਜ ਕੇ ਵਾਪਿਸ ਲਿਆਂਦਾ ਗਿਆ ਅਤੇ ਕੁਆਰੰਟੀਨ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਵਲੋਂ  ਜਾਂਚ ਕੀਤੀ ਗਈ।
                ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਨਾਂ ਸ਼ਰਧਾਲੂਆਂ ਨੂੰ ਨੰਦੇੜ ਤੋਂ ਸੁਰੱਖਿਅਤ ਵਾਪਿਸ ਲਿਆਉਣ ਲਈ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਦੀ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਗਿਆ।  ਉਨਾਂ ਕਿਹਾ ਕਿ ਇਨਾਂ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਅਰਾਮ ਨਾਲ ਵਾਪਿਸ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਜਿਨਾਂ ਰਾਜਾਂ ਵਿਚੋਂ ਬੱਸਾਂ ਲੰਘ ਕੇ ਆਉਣੀਆਂ ਸਨ ਉਨਾਂ ਰਾਜਾਂ ਨਾਲ ਵੀ ਬਿਹਤਰ ਤਾਲਮੇਲ ਕੀਤਾ ਗਿਆ ਤਾਂ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
   ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਨਾਂ ਸ਼ਰਧਾਲੂਆਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਇਨਾਂ ਨੂੰ ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਖੇ ਤਿੰਨ ਹਫ਼ਤਿਆਂ ਲਈ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਕੁਆਰੰਟੀਨ ਸੈਂਟਰ ਵਿਖੇ ਸਰਧਾਲੂਆਂ ਨੂੰ ਤਿੰਨ ਸਮੇਂ ਦਾ ਖਾਣਾ ਅਤੇ ਨਿੱਜੀ ਵਸਤੂਆਂ ਦੀਆਂ ਕਿੱਟਾਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਕਿ ਕੁਆਰੰਟੀਨ ਵਿੱਚ ਸਰਧਾਲੂਆਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।     

Related posts

Leave a Reply