ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਰਨ ਪਕਿਸਤਾਨ ਦੀ ਸਰਹਦ ਨਾਲ ਲੱਗਦੇ ਪਿੰਡਾਂ ਦਾ ਸੰਪਰਕ ਟੁੱਟਾ

ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਰਨ ਪਕਿਸਤਾਨ ਦੀ ਸੱਰਹਦ ਨਾਲ ਲੱਗਦੇ ਪਿੰਡਾਂ ਦਾ ਸੰਪਰਕ ਟੁੱਟਾ
ਗੁਰਦਾਸਪੁਰ 13 ਜੁਲਾਈ ( ਅਸ਼ਵਨੀ ) :- ਬੀਤੇ ਦਿਨ ਤੇ ਰਾਤ ਨੂੰ ਭਾਰੀ ਮੀਂਹ ਪੈਣ ਕਾਰਨ ਜਿਲਾ ਗੁਰਦਾਸਪੁਰ ਦੇ ਦਰਿਆ ਉਂਜ ਤੋ ਪਾਰ ਪੈਂਦੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਇਸ ਕਾਰਨ ਸੇਹਤ ਵਿਭਾਗ ਦੀਆ ਟੀਮਾਂ ਵੀ ਇਹਨਾਂ ਪਿੰਡਾਂ ਵਿੱਚ ਪੁੱਜ ਨਹੀਂ ਸਕੀਆਂ । ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਰਾਜਪੁਰਾ ਵਿੱਚ ਬਣ ਰਹੇ ਪਨ ਬਿਜਲੀ ਪ੍ਰੋਜੈਕਟ ਤੋ 1.70 ਲੱਖ ਕਿਉਸਿਕ ਪਾਣੀ ਛੱਡੇ ਜਾਣ ਕਾਰਨ ਉਂਜ ਦਰਿਆ ਵਿੱਚ ਪਾਣੀ ਦਾ ਪਧੱਰ ਵੱਧਣ ਦੇ ਕਾਰਨ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਤੇ ਜੇਕਰ ਬਰਸਾਤ ਇਸੇ ਤਰਾ ਜਾਰੀ ਰਹੀ ਤੇ ਜੰਮੂ ਤੋ ਪਾਣੀ ਦਰਿਆ ਵਿੱਚ ਛੱਡਿਆਂ ਜਾਂਦਾ ਰਿਹਾ ਤਾਂ ਸੱਰਹਦੀ ਇਲਾਕੇ ਦੇ ਪਿੰਡਾਂ ਦੇ ਹਾਲਤ ਹੋਰ ਖ਼ਰਾਬ ਹੋ ਸਕਦੇ ਹਨ ।

ਇਸ ਇਲਾਕੇ ਦੇ ਲੋਕਾਂ ਦਾ ਇੱਕੋ ਸੰਪਰਕ ਸਾਧਨ ਬੇੜੀ ਵੀ ਬੰਦ ਕਰ ਦਿੱਤੀ ਗਈ ਹੈ । ਜਿਸ ਕਾਰਨ ਦਰਿਆ ਪਾਰ ਪਾਕਿਸਤਾਨ ਦੀ ਸੱਰਹਦ ਦੇ ਨਾਲ ਲੱਗਦੇ ਪਿੰਡਾਂ ਤੂਰ , ਚੇਬੇ , ਭਰਿਆਲ , ਕੱਜਲੇ , ਮੱਮੀ ਚੱਕ ਰੰਗਾ , ਲਸਿਆਣ , ਝੂਮਰ ਦਾ ਸੰਪਰਕ ਬਾਕੀ ਦੇਸ਼ ਤੋ ਕੱਟਿਆਂ ਗਿਆ ਹੈ । ਜਿਸ ਕਾਰਨ ਇਸ ਇਲਾਕੇ ਦੇ ਲੋਕ ਆਪੋ ਆਪਣੇ ਪਿੰਡਾਂ ਵਿੱਚ ਫੱਸ ਗਏ ਹਨ ਤੇ ਸੇਹਤ ਵਿਭਾਗ ਦੀ ਟੀਮ ਵੀ ਦਰਿਆ ਪਾਰ ਇਸ ਇਲਾਕੇ ਦੇ ਪਿੰਡਾਂ ਵਿੱਚ ਨਹੀਂ ਜਾ ਸਕੀ । ਪਾਣੀ ਦਾ ਵਹਿਣ ਪਿੰਡ ਮਕੋੜਾ ਦੇ ਬਾਹਰ ਤੱਕ ਪੁੱਜ ਗਿਆ ਹੈ ਜਿਸ ਕਾਰਨ ਪਾਣੀ ਖੇਤਾਂ ਤਾਂ ਪੁੱਜ ਗਿਆ ਹੈ । ਜੇਕਰ ਬਰਸਾਤ ਇਸੇ ਤਰਾ ਪੈਂਦੀ ਰਹੀ ਤੇ ਉਂਜ ਦਰਿਆ ਵਿੱਚ ਜੰਮੂ ਵਾਲੀ ਸਾਈਡ ਤੋ ਪਾਣੀ ਆਉਂਦਾ ਰਿਹਾ ਤਾਂ ਹਾਲਤ ਵਿਗੜ ਸਕਦੇ ਹਨ । ਇਸ ਸਮੇਂ ਤੱਕ ਜਾਣ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ।

 
 

Related posts

Leave a Reply